HOME » Videos » Punjab
Share whatsapp

ਸਿੱਧੂ 'ਤੇ ਨਰਮ ਪਏ ਸਾਥੀ ਮੰਤਰੀਆਂ ਦੇ ਤੇਵਰ!

Punjab | 12:13 PM IST Dec 03, 2018

ਨਿਊਜ਼ 18 'ਤੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ, 'ਸਿੱਧੂ ਸਿਆਣੇ ਲੀਡਰ ਹਨ, ਉਹਨਾਂ ਦਾ ਸਪਸ਼ਟੀਕਰਨ ਆ ਚੁੱਕਿਆ ਹੈ। ਹੁਣ ਇਸ ਮਾਮਲੇ 'ਤੇ ਚਰਚਾ ਦੀ ਲੋੜ ਨਹੀਂ'। ਦੂਜੇ ਪਾਸੇ ਕੈਪਟਨ ਤੇ ਦਿੱਤੇ ਬਿਆਨ ਤੇ ਸਿੱਧੂ ਨੇ ਕਿਹਾ ਕਿ, ਮੁੱਖਮੰਤਰੀ ਮੇਰੇ ਪਿਤਾ ਸਮਾਨ ਹਨ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ'।

ਪਿੱਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਕਪਤਾਨ ਮੰਨਣ ਬਾਰੇ ਬਿਆਨ ਦੇ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੁਸੇ ਫਸੇ ਹੋਏ ਸੀ । ਭਾਵੇਂ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਸਿੱਧੂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦਾਅਵਾ ਕਰ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਕਾਂਗਰਸ ਵਿਚ ਸਿੱਧੂ ਖ਼ਿਲਾਫ਼ ਉਠਿਆ ਰੋਹ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ।

ਹਾਲਾਂਕਿ ਸਿੱਧੂ ਆਖ ਰਹੇ ਸਨ ਕਿ ਉਨ੍ਹਾਂ ਨੇ ਇਹ ਕਿਹਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਦੌਰੇ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭੇਜਿਆ ਸੀ। ਉਨ੍ਹਾਂ ਨੂੰ ਤਾਂ ਦੌਰੇ ਸਬੰਧੀ ਪਾਕਿਸਤਾਨ ਸਰਕਾਰ ਤੋਂ ਨਿੱਜੀ ਸੱਦਾ ਪੱਤਰ ਆਇਆ ਸੀ। ਸ੍ਰੀ ਸਿੱਧੂ ਨੇ ਕਿਹਾ ਕਿ ਮੀਡੀਆ ਦੇ ਕੁੱਝ ਹਿੱਸੇ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਅਧੂਰਾ ਦਿਖਾਇਆ ਗਿਆ। ਇਸੇ ਵਾਰਤਾਲਾਪ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਿਤਾ ਸਮਾਨ ਵੀ ਕਿਹਾ ਹੈ ਜਿਸ ਨੂੰ ਦਿਖਾਇਆ ਨਹੀਂ ਗਿਆ। ਸਿੱਧੂ ਨੇ ਕਿਹਾ ਕਿ ਉਹ ਆਪਣੀ ਅੰਤਰ ਆਤਮਾ ਤੇ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਨ।

SHOW MORE