HOME » Top Videos » Punjab
Share whatsapp

ਕੈਪਟਨ ਦੀ 'ਜ਼ਿੱਦ' ਅੱਗੇ ਹਾਈਕਮਾਨ 'ਲਾਚਾਰ'! ਸਿੱਧੂ ਦੀ ਸਿਫਾਰਸ਼ ਵੀ ਕੀਤੀ ਦਰਕਿਨਾਰ

Punjab | 07:38 PM IST Jul 20, 2019

ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਲੰਮੇ ਸਮੇਂ ਤੋਂ ਚੱਲੀ ਆ ਰਹੀ ਖਿੱਚੋਤਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਦੀਆਂ ਸਿਫ਼ਾਰਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਹੀ ਲਿਆ।

ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਣ ਤੋਂ ਬਾਅਦ ਹੁਣ ਸਵਾਲ ਖੜ੍ਹੇ ਹੋ ਰਹੇ ਨੇ ਕਿ ਹਾਈਕਮਾਨ ਦੇ ਨੇੜੇ ਹੋਣ ਦੇ ਬਾਵਜੂਦ ਸਿੱਧੂ ਦਾ ਅਸਤੀਫ਼ਾ ਕੈਪਟਨ ਨੇ ਕਿਵੇਂ ਮਨਜ਼ੂਰ ਕਰ ਲਿਆ। ਕੀ ਕੈਪਟਨ ਨੇ ਸਿੱਧੂ ਨੂੰ ਸਬਕ ਸਿਖਾਉਣ ਦੇ ਨਾਲ-ਨਾਲ ਹਾਈਕਮਾਨ ਨੂੰ ਵੀ ਸਿੱਧੀ ਚਣੌਤੀ ਦਿੱਤੀ ਹੈ, ਕਿਉਂਕਿ ਖਬਰਾਂ ਇਹੀ ਹਨ ਕਿ ਪ੍ਰਿਅੰਕਾ ਗਾਂਧੀ ਆਖਰੀ ਵਕਤ ਤੱਕ ਇਹ ਕੋਸ਼ਿਸ਼ਾਂ ਕਰ ਰਹੇ ਸਨ ਕਿ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਨਾ ਹੋਵੇ ਤੇ ਸਿੱਧੂ ਨੂੰ ਬਿਜਲੀ ਵਿਭਾਗ ਦੇ ਨਾਲ-ਨਾਲ ਕੋਈ ਹੋਰ ਮਹਿਕਮਾ ਮਿਲ ਸਕੇ, ਪਰ ਕੈਪਟਨ ਦੀ ਜ਼ਿੱਦ ਅੱਗੇ ਨਾ ਤਾਂ ਸਿੱਧੂ ਦੀ ਹਾਈਕਮਾਨ ਨਾਲ ਨੇੜਤਾ ਕੰਮ ਆਈ, ਸਗੋਂ ਹਾਈਕਮਾਨ ਖ਼ੁਦ ਵੀ ਬੇਵੱਸ ਹੀ ਨਜ਼ਰ ਆਈ।

ਸਿੱਧੂ ਦੇ ਕੈਪਟਨ ਨਾਲ ਸਿੰਗ ਫਸਾਉਣ ਤੋਂ ਬਾਅਦ ਕਈ ਕੈਬਨਿਟ ਮੰਤਰੀ, ਵਿਧਾਇਕ ਤੇ ਕਾਂਗਰਸੀ ਆਗੂ ਸਿੱਧੂ ਤੋਂ ਪਹਿਲਾਂ ਹੀ ਪਾਸਾ ਵੱਟ ਚੁੱਕੇ ਹਨ, ਪਰ ਹੁਣ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਤਾਂ ਇਨ੍ਹਾਂ ਆਗੂਆਂ ਦੇ ਤੇਵਰ ਹੋਰ ਵੀ ਤਲਖ਼ ਹੋ ਗਏ ਹਨ।

ਕੈਪਟਨ ਦੇ ਇਸ ਫ਼ੈਸਲੇ ਖ਼ਿਲਾਫ਼ ਪੰਜਾਬ ਦਾ ਕੋਈ ਕਾਂਗਰਸੀ ਆਗੂ ਉਂਗਲ ਚੁੱਕ ਵੀ ਨਹੀਂ ਸਕਦਾ, ਦੂਜਾ ਦੇਸ਼ ਵਿਚ ਇਸ ਵਕਤ ਕਾਂਗਰਸ ਤੇ ਹਾਈਕਮਾਨ ਬਹੁਤ ਨਾਜ਼ੁਕ ਹਾਲਾਤ ਵਿਚੋਂ ਗੁਜ਼ਰ ਰਹੀ ਹੈ, ਜਦੋਂਕਿ ਪੰਜਾਬ ਵਿਚ ਕੈਪਟਨ ਤੇ ਕਾਂਗਰਸ ਦੀ ਸਥਿਤੀ ਕਿਤੇ ਮਜ਼ਬੂਤ ਹੈ। ਸ਼ਾਇਦ ਇਸੇ ਲਈ ਕੈਪਟਨ ਨੇ ਇਕ ਹੀ ਝਟਕੇ ਨਾਲ ਨਾ ਸਿਰਫ਼ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕੀਤਾ ਸਗੋਂ ਹਾਈਕਮਾਨ ਨੂੰ ਵੀ ਸਿੱਧੀ ਚੁਣੌਤੀ ਦੇਣ ਤੋਂ ਪਰਹੇਜ਼ ਨਹੀਂ ਕੀਤੀ।

SHOW MORE