HOME » Top Videos » Punjab
Share whatsapp

ਆਪਣੇ ਹਲਕੇ ਵਿਚ ਸਰਗਰਮ ਹੋਏ ਸਿੱਧੂ, ਮੀਡੀਆ ਨਾਲ ਗੱਲ ਕਰਨ ਤੋਂ ਵੱਟਿਆ ਟਾਲਾ

Punjab | 06:39 PM IST Sep 09, 2019

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਚੁੱਪ ਹਾਲੇ ਵੀ ਬਰਕਰਾਰ ਹੈ। ਸੋਮਵਾਰ ਸਿੱਧੂ ਫਿਰ ਆਪਣੇ ਹਲਕੇ ਦੇ ਲੋਕਾਂ ਵਿਚ ਪਹੁੰਚੇ, ਉਨ੍ਹਾਂ ਨੇ ਗਰੀਬ ਬੱਚਿਆਂ ਲਈ ਬਣੇ ਸਕੂਲ ਦਾ ਉਦਘਾਟਨ ਕੀਤਾ, ਪਰ ਇਸ ਦੌਰਾਨ ਵੀ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਹੀ ਰੱਖੀ।

ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਆਪਣੇ ਹਲਕੇ ਵਿਚ ਸਰਗਰਮ ਹਨ ਪਰ ਮੀਡੀਆ ਤੋਂ ਉਨ੍ਹਾਂ ਦੀ ਦੂਰੀ ਅਜੇ ਵੀ ਬਰਕਰਾਰ ਹੈ। ਅੱਜ ਉਹ ਏਕਤਾ ਨਗਰ ਤੇ ਰਾਜਿੰਦਰ ਨਗਰ ਵਿਚ ਲੋਕਾਂ ਨੂੰ ਵੀ ਮਿਲੇ। ਉਨ੍ਹਾਂ ਨੇ ਗਰੀਬ ਬੱਚਿਆਂ ਲਈ ਬਣੇ ਸਕੂਲ ਦਾ ਉਦਘਾਟਨ ਵੀ ਕੀਤਾ, ਹਾਲਾਂਕਿ ਸਭ ਨੂੰ ਉਮੀਦ ਸੀ ਕਿ ਸਿੱਧੂ ਹੁਣ ਆਪਣੀ ਚੁੱਪ ਤੋੜਨਗੇ, ਪਰ ਸਿੱਧੂ ਬੱਚਿਆਂ ਨੂੰ ਮਿਹਨਤ ਕਰਨ ਦਾ ਪਾਠ ਪੜ੍ਹ ਕੇ ਹੀ ਪਰਤ ਗਏ।

ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਤੀਜੀ ਵਾਰ ਜਨਤਾ ਵਿਚਾਲੇ ਆਏ, ਪਰ ਉਨ੍ਹਾਂ ਆਪਣੀ ਚੁੱਪੀ ਅਜੇ ਤੱਕ ਨਹੀਂ ਤੋੜੀ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਨੇ ਹੀ ਸਿੱਧੂ ਨੂੰ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਹੈ ਕਿਉਂਕਿ ਪਹਿਲਾਂ ਹੀ ਸਿੱਧੂ-ਕੈਪਟਨ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਦਾ ਕਲੇਸ਼ ਜੱਗ ਜ਼ਾਹਿਰ ਹੋ ਚੁੱਕਾ ਹੈ।

SHOW MORE