HOME » Top Videos » Punjab
Share whatsapp

ਸਰਹੱਦ ਦੇ ਆਰ-ਪਾਰ ਸਿੱਧੂ ਦਾ ਇਸ ਤਰ੍ਹਾਂ ਹੋਇਆ ਸਵਾਗਤ, ਵੇਖਦੇ ਰਹੇ ਗਏ ਸਿਆਸੀ ਆਗੂ....

Punjab | 08:38 PM IST Nov 09, 2019

ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਅੱਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸਮੇਤ ਕਈ ਆਗੂ ਸ਼ਿਰਕਤ ਕਰਨ ਮਗਰੋਂ ਭਾਰਤ ਪਰਤ ਆਏ ਹਨ। ਜਿਸ ਤਰ੍ਹਾਂ ਸਿੱਧੂ ਦਾ ਸਰਹੱਦ ਦੇ ਪਾਰ ਤੇ ਇਧਰ ਸਵਾਗਤ ਹੋਇਆ, ਸਾਰੇ ਸਿਆਸੀ ਆਗੂ ਵੇਖਦੇ ਰਹੇ ਗਏ। ਸਰਹੱਦ ਉਤੇ ਸਿੱਧੂ ਨੂੰ ਵੇਖ ਕੇ ਲੋਕਾਂ ਨੂੰ ਚਾਅ ਚੜ੍ਹ ਗਿਆ।

ਲੋਕ ਉਨ੍ਹਾਂ ਦੇ ਗੱਡੀ ਦੇ ਪਿੱਛੇ ਭੱਜੇ। ਉਨ੍ਹਾਂ ਨੇ ਮੀਡੀਆ ਤੋਂ ਭਾਵੇਂ ਦੂਰੀ ਬਣਾਈ ਤੇ ਆਖਿਆ ਕਿ ਉਹ ਸਿਆਸਤ ਕਰਨ ਨਹੀਂ ਆਏ ਪਰ ਆਮ ਲੋਕਾਂ ਨੂੰ ਖੁੱਲ੍ਹ ਕੇ ਮਿਲੇ। ਸਿੱਧੂ ਦੇ ਨਾਲ ਨਾਲ ਕਾਂਗਰਸੀ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ, ਭਾਈ ਗੋਵਿੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਹਰਪ੍ਰੀਤ ਸਿੰਘ ਤੇ ਭਾਰਤ ਦੇ ਹੋਰ ਪ੍ਰਮੁੱਖ ਆਗੂ ਸ਼ਾਮਲ ਸਨ। ਪਰ ਸਾਰਾ ਮੀਡੀਆ ਤੇ ਆਮ ਲੋਕ ਸਿੱਧੂ ਦੁਆਲੇ ਹੀ ਘੁੰਮਦੇ ਰਹੇ।

ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆ ਲਈ ਅੱਜ ਦਾ ਦਿਨ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਅੱਜ ਦੋਵਾਂ ਦੇਸ਼ਾਂ ਵੱਲੋਂ ਕਰਤਾਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਗਿਆ। ਭਾਰਤ ਵਾਲੇ ਪਾਸੇ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਂਘੇ ਦਾ ਉਦਘਾਟਨ ਕੀਤਾ ਗਿਆ ਤੇ ਬਾਅਦ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਵੀ ਲਾਂਘੇ ਦਾ ਉਦਘਾਟਨ ਕੀਤਾ ਗਿਆ। ਜਿਸ ਦੌਰਾਨ ਭਾਰਤ ਵੱਲੋਂ ਲਾਂਘੇ ਦਾ ਉਦਘਾਟਨ ਹੋਣ ਮਗਰੋਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਸੀ, ਜਿਸ ਭਾਰਤ ਦੇ ਕਈ ਪ੍ਰਮੁੱਖ ਆਗੂ ਸ਼ਾਮਲ ਸਨ।

SHOW MORE