HOME » Videos » Punjab
Share whatsapp

ਨਰਾਤਿਆਂ ਦੀ ਸ਼ੁਰੂਆਤ, ਮੰਦਿਰਾਂ 'ਚ ਸਵੇਰ ਤੋਂ ਹੀ ਭਗਤਾਂ ਦਾ ਤਾਂਤਾ

Punjab | 01:08 PM IST Oct 10, 2018

Munish Garg

ਦੇਸ਼ ਭਰ ਅੰਦਰ ਨਰਾਤਿਆਂ ਦੇ ਚਲਦੇ ਮੰਦਰ ਵਿੱਚ ਰੋਣਕਾਂ ਵੇਖਣ ਨੂੰ ਮਿਲ ਰਹੀਆਂ ਹਨ ਤੇ ਸਰਧਾਲੂ ਬੜੀ ਸਰਧਾਂ ਭਾਵਨਾ ਨਾਲ ਨਰਾਤੇ ਮਨਾ ਰਹੇ ਹਨ।ਸਬ ਡਵੀਜਨ ਮੋੜ ਮੰਡੀ ਦੇ ਪਿੰਡ ਮਾਈਸਰਖਾਨਾ ਦੇ ਇਤਿਹਾਸਕ ਮਾਤਾ ਮਾਈਸਰਖਾਨਾ ਮੰਦਰ ਵਿਖੇ ਪਹਿਲੇ ਨਵਰਾਤਰੇ ਸੰਗਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਅੱਸੂ ਦੀ ਨਰਾਤੇ ਮੋਕੇ ਮੋੜ ਮੰਡੀ ਤੋ ੩੯ ਵਾਂ ਝੰਡਾ ਸਮਾਰੋਹ ਆਯੋਜਿਤ ਕੀਤਾ ਗਿਆ। ਮੋੜ ਮੰਡੀ ਤੋ ਵੱਡੀ ਗਿਣਤੀ ਵਿੱਚ ਭਗਤ ਮਾਈਸਰਖਾਨਾ ਮੰਦਰ ਤੱਕ ਪੈਦਲ ਝੰਡਾ ਲੈ ਕੇ ਪੁੱਜੇ ਤੇ ਝੰਡਾ ਮੰਦਰ ਤੇ ਚੜਾ ਕੇ ਪੂਜਾ ਅਰਚਨਾ ਕੀਤੀ ਗਈ। ਸ਼ਰਧਾਲੂਆਂ ਨੇ ਦੱਸਿਆ ਕਿ ਇਹ ਯਾਤਰਾ ਹਰ ਸਾਲ ਦੋ ਵਾਰ ਮੋੜ ਮੰਡੀ ਤੋ ਆਯੋਜਿਤ ਕੀਤੀ ਜਾਦੀ ਹੈ ਤੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ।

SHOW MORE