HOME » Videos » Punjab
Share whatsapp

ਬਚਾਅ ਟੀਮ ਨੇ ਕੀਤੀ ਆਖਰੀ ਸਮੇਂ ਇਹ ਡਰਾਮਾ ਰਚਣ ਦੀ ਕੋਸ਼ਿਸ਼ ਪਰ ਕੈਮਰੇ ਤੋਂ ਬਚ ਨਾ ਸਕੇ

Punjab | 11:41 AM IST Jun 11, 2019

ਸੰਗਰੂਰ ਵਿਚ ਦੋ ਸਾਲ ਦੇ ਮਾਸੂਮ ਫ਼ਤਹਿਵੀਰ ਸਿੰਘ ਨੂੰ 150 ਫੁੱਟ ਡੂੰਘੇ ਬੋਰਵੈੱਲ ਵਿੱਚੋਂ ਕੱਢਣ ਸਮੇਂ ਵਰਤੇ ਗਏ ਢੰਗ ਤਰੀਕਿਆਂ ਉਤੇ ਸਵਾਲ ਉੱਠਣ ਲੱਗੇ ਹਨ। ਪਤਾ ਲੱਗਾ ਹੈ ਕਿ ਬਚਾਅ ਟੀਮ ਨੂੰ ਪਤਾ ਸੀ ਕਿ ਫ਼ਤਹਿਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਦੇਰ ਰਾਤ ਬਚਾਅ ਟੀਮ ਨੇ ਫੈਸਲਾ ਕਰ ਲਿਆ ਸੀ ਕਿ ਫ਼ਤਹਿਵੀਰ ਨੂੰ ਉਸੇ ਪਾਈਪ ਵਿਚੋਂ ਕੱਢਿਆ ਜਾਵੇਗਾ, ਜਿਥੇ ਉਹ ਡਿੱਗਿਆ ਸੀ ਪਰ ਇਸ ਲਈ ਅਜਿਹੇ ਸਮੇਂ ਦੀ ਚੋਣ ਕੀਤੀ ਗਈ ਜਦੋਂ ਜ਼ਿਆਦਾਤਰ ਲੋਕ ਘਟਨਾ ਵਾਲੀ ਥਾਂ ਤੋਂ ਜਾ ਚੁੱਕੇ ਸਨ।

ਇਸ ਲਈ ਇਕ ਡਰਾਮਾ ਕੀਤਾ ਗਿਆ। ਐਨਡੀਆਰਐਫ ਦੇ ਇਕ ਜਵਾਨ ਨੂੰ ਦੂਸਰੇ ਪਾਈਪ ਵਿਚ ਭੇਜਿਆ ਗਿਆ। ਸ਼ਾਇਦ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬੱਚੇ ਨੂੰ ਬਚਾਅ ਟੀਮ ਵੱਲੋਂ ਪੁੱਟੇ ਬੋਰ ਵਿਚੋਂ ਹੀ ਕੱਢਿਆ ਗਿਆ ਹੈ ਪਰ ਇਹ ਸਾਰੀ ਘਟਨਾ ਕੈਮਰੇ ਦੀਆਂ ਨਜ਼ਰ ਤੋਂ ਬਚ ਨਾ ਸਕੀ। ਇਸ ਲਈ ਇਕ ਲੋਹੇ ਦੀ ਰਾੜ ਬਣਾਈ ਗਈ। ਪਾਈਪ ਦੇ ਚਾਰੇ ਪਾਸੇ ਇਕ ਘੇਰਾ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਬਚਾਅ ਟੀਮ ਕਿਸ ਤਰ੍ਹਾਂ ਕੰਮ ਕਰ ਰਹੀ ਹੈ। ਟੀਮ ਨੇ 4-5 ਵਾਰ ਸਰੀਆ ਪਾਈਪ ਵਿਚ ਮਾਰਿਆ ਤੇ ਰੱਸੇ ਨਾਲ ਬੱਚੇ ਨੂੰ ਬਾਹਰ ਖਿੱਚ ਲਿਆ ਗਿਆ।

ਜਿਸ ਬੋਰ ਵਿੱਚ ਫ਼ਤਹਿ ਡਿੱਗਿਆ ਸੀ ਉਸੇ ਵਿਚੋਂ ਕੁੰਡੀ ਆਦਿ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ ਹੈ। ਪ੍ਰਸ਼ਾਸਨ ਨੇ ਆਪਣੇ ਆਪ ਨੂੰ ਬਚਾਉਣ ਲਈ ਬੱਚੇ ਨੂੰ ਫਟਾ ਫਟ ਕੱਪੜੇ ਵਿਚ ਲਪੇਟ ਲਿਆ ਤੇ ਹਸਪਤਾਲ ਲਿਜਾਉਣ ਦਾ ਨਾਟਕ ਕੀਤਾ।

SHOW MORE