HOME » Top Videos » Punjab
Share whatsapp

ਮੌਕੇ 'ਤੇ ਮੌਜੂਦ ਫ਼ਤਿਹਵੀਰ ਦੇ ਰਿਸ਼ਤੇਦਾਰ ਨੇ ਕੀਤੇ ਦਿਲ ਹਲੂਣਨ ਵਾਲੇ ਖ਼ੁਲਾਸੇ

Punjab | 10:50 AM IST Jun 11, 2019

ਸੰਗਰੂਰ ਵਿਚ ਦੋ ਸਾਲ ਦੇ ਮਾਸੂਮ ਫ਼ਤਿਹਵੀਰ ਸਿੰਘ ਨੂੰ 150 ਫੁੱਟ ਡੂੰਘੇ ਬੋਰਵੈੱਲ ਵਿੱਚੋਂ ਕੱਢ ਲਿਆ ਗਿਆ ਹੈ। ਜਿਸ ਬੋਰ ਵਿੱਚ ਫ਼ਤਹਿ ਡਿੱਗਿਆ ਸੀ ਉਸੇ ਵਿਚੋਂ ਕੁੰਡੀ ਆਦਿ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ ਹੈ। ਜਿਸ ਸਮੇਂ ਬੱਚੇ ਨੂੰ ਬਾਹਰ ਕੱਢਿਆ ਗਿਆ, ਉਸ ਸਮੇਂ ਉਸ ਦਾ ਇਕ ਰਿਸ਼ਤੇਦਾਰ ਵੀ ਮੌਜੂਦ ਸੀ। ਉਸ ਨੇ ਦਿਲ ਹਿਲਾਉਣ ਵਾਲੇ ਖੁਲਾਸੇ ਕੀਤੇ ਹਨ। ਰਿਸ਼ਤੇਦਾਰ ਨੇ ਦੱਸਿਆ ਕਿ ਬੱਚੇ ਨੂੰ ਉਸੇ ਬੋਰ ਵਿਚੋਂ ਕੱਢਿਆ ਗਿਆ ਜਿਥੇ ਉਹ ਡਿੱਗਿਆ ਸੀ।

ਬੱਚੇ ਨੂੰ ਕੁੰਡੀਆਂ ਮਾਰ-ਮਾਰ ਕੇ ਪਾੜ ਦਿੱਤਾ। ਉਸ ਨੇ ਮੌਕੇ ਉਤੇ ਦੱਸਿਆ ਕਿ ਉਨ੍ਹਾਂ ਨੇ ਵੇਖ ਲਿਆ ਸੀ ਕਿ ਬੱਚਾ ਮਰਿਆ ਹੋਇਆ ਹੈ ਪਰ ਪ੍ਰਸ਼ਾਸਨ ਨੇ ਆਪਣੇ ਆਪ ਨੂੰ ਬਚਾਉਣ ਲਈ ਬੱਚੇ ਨੂੰ ਫਟਾ ਫਟ ਕੱਪੜੇ ਵਿਚ ਲਪੇਟ ਲਿਆ ਤੇ ਹਸਪਤਾਲ ਲਿਜਾਉਣ ਦਾ ਨਾਟਕ ਕੀਤਾ। ਉਸ ਨੇ ਦੱਸਿਆ ਕਿ ਦੇ ਇਹੀ ਕੰਮ ਕਰਨਾ ਸੀ ਤਾਂ 5 ਦਿਨ ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਹੋ ਸਕਦਾ ਸੀ ਬੱਚਾ ਜ਼ਖਮੀ ਹੋ ਜਾਂਦਾ ਪਰ ਜਾਨ ਤਾਂ ਬਚ ਜਾਂਦੀ। ਪਰ ਸਭ ਕੁਝ ਨਾਟਕੀ ਢੰਗ ਨਾਲ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ 5:10 ਮਿੰਟ 'ਤੇ ਬੋਰ 'ਚੋਂ ਫ਼ਤਿਹਵੀਰ ਨੂੰ ਬਾਹਰ ਕੱਢਿਆ ਗਿਆ।

SHOW MORE