ਤਰਨਤਾਰਨ ਤੋਂ ਫੜੇ ਗਏ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਕਬੂਲਨਾਮਾ
Punjab | 10:35 AM IST Sep 25, 2019
ਤਰਨਤਾਰਨ ਤੋਂ ਫੜੇ ਗਏ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਕਬੂਲਨਾਮਾ ਸਾਹਮਣੇ ਆਇਆ ਹੈ। ਇੰਨਾਂ ਦੀ 26/11 ਜਿਹੇ ਹਮਲੇ ਦੀ ਸੀ ਤਿਆਰੀ ਸੀ। ਹਮਲੇ ਲਈ ਡ੍ਰੋਨ ਜ਼ਰੀਏ ਹਥਿਆਰ ਪਹੁੰਚਾਏ ਗਏ ਸਨ। ਹਥਿਆਰਾਂ ਦੇ ਨਾਲ ਸੈਟਲਾਈਟ ਫੋਨ ਵੀ ਭੇਜੇ ਗਏ ਹਨ। ਹਮਲੇ ਦੀ ਲਾਈਵ ਜਾਣਕਾਰੀ ਲਈ ਸੈਟਲਾਈਟ ਫੋਨ ਭੇਜੇ ਗਏ ਸਨ।
ਪੰਜਾਬ ਪੁਲਿਸ ਦੀ ਰਿਮਾਂਡ 'ਤੇ ਚਾਰ ਦਹਿਸ਼ਤਗਰਦ ਹਨ। ਫੜੇ ਗਏ ਅੱਤਵਾਦੀਆਂ ਤੋਂ ਟੈਰਰ ਮੌਡਿਊਲ ਦੀ ਜਾਣਕਾਰੀ ਮਿਲੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਬੀਤੇ ਦਿਨ 4 ਦਹਿਸ਼ਤਗਰਦਾਂ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ, ਜਿਨ੍ਹਾਂ ਨੂੰ ਜੇਲ੍ਹ ਵਿਚ ਬੰਦ ਸਾਥੀ ਮਾਨ ਸਿੰਘ ਸਣੇ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ 3 ਅਕਤੂਬਰ ਤੱਕ 10 ਦਿਨ ਦੇ ਰਿਮਾਂਡ ਉਤੇ ਭੇਜ ਦਿੱਤਾ ਹੈ।
ਪੰਜਾਬ ਪੁਲਿਸ ਨੇ 4 ਦਹਿਸ਼ਤਗਰਦਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਦੇ ਤਾਰ ਪਾਕਿਸਤਾਨ ਤੇ ਜਰਮਨੀ ਦੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹਨ। ਅੱਤਵਾਦੀਆਂ ਤੋਂ 5 AK-47 ਰਾਈਫ਼ਲਾਂ, 16 ਮੈਗਜ਼ੀਨ, 472 ਕਾਰਤੂਸ ਦੇ ਨਾਲ ਚਾਰ ਚਾਈਨਾ ਮੋਡ, 30 ਬੋਰ ਦੀ ਪਿਸਟਲ, 8 ਮੈਗਜ਼ੀਨ, 9 ਹੈਂਡ ਗਰਨੇਡ, 5 ਸੈਟੇਲਾਈਟ ਫੋਨ, ਦੋ ਮੋਬਾਈਲ ਫੋਨ, ਦੋ ਵਾਇਰਲੈੱਸ ਸੈੱਟ ਤੇ 10 ਲੱਖ ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ ਸੀ। ਕਾਬੂ ਕੀਤੇ ਗਏ ਮੁਲਜ਼ਮਾਂ ਵਿਚ ਵਿਚ ਬਲਵੰਤ ਸਿੰਘ, ਆਕਾਸ਼ਦੀਪ ਸਿੰਘ, ਆਕਾਸ਼ ਰੰਧਾਵਾ ਤੇ ਹਰਭਜਨ ਦੇ ਨਾਂ ਸ਼ਾਮਲ ਹਨ।