HOME » Top Videos » Punjab
Share whatsapp

ਕਰਤਾਰਪੁਰ ਲਾਂਘੇ ਦੇ ਰਾਹ ਵਿਚ ਨਵੇਂ ਅੜਿੱਕੇ, ਪ੍ਰਸ਼ਾਸਨ ਵੀ ਸੋਚੀਂ ਪਿਆ...

Punjab | 04:50 PM IST Jun 29, 2019

ਕਰਤਾਰਪੁਰ ਸਾਹਿਬ ਲਾਂਘੇ ਵਿਚ ਇੱਕ ਨਵਾਂ ਅੜਿੱਕਾ ਪੈ ਗਿਆ ਹੈ। ਦਰਅਸਲ, ਲਾਂਘੇ ਦੇ ਰਾਹ ਵਿਚ ਇੱਕ ਦਰਗਾਹ ਤੇ ਇੱਕ ਇਤਿਹਾਸਕ ਮੰਦਰ ਆਉਂਦਾ ਹੈ। ਇੱਕ ਪਾਸੇ ਭੋਲੇ ਨਾਥ ਦਾ ਪੁਰਾਤਨ ਮੰਦਰ ਹੈ ਤੇ ਦੂਜੇ ਪਾਸੇ ਪੁਸ਼ਤੈਨੀ ਜ਼ਮੀਨ ਉੱਤੇ ਬਣੀ ਦਰਗਾਹ। ਕਰਤਾਰਪੁਰ ਕਾਰੀਡੋਰ ਲਈ ਬੇਸ਼ੱਕ ਕੰਮ ਜਾਰੀ ਹੈ, ਪਰ ਇਨ੍ਹਾਂ ਦੋਵੇਂ ਥਾਵਾਂ ਉੱਤੇ ਕੰਮ ਰੁਕ ਚੁੱਕਿਆ।

ਹੁਣ ਕਰਤਾਰਪੁਰ ਸਾਹਿਬ ਪੁੱਜਣ ਲਈ ਇਸ ਮੰਦਰ ਤੇ ਮਜ਼ਾਰ, ਦੋਵਾਂ ਨੂੰ ਕਾਰੀਡੋਰ ਦੇ ਰਸਤੇ ਵਿਚੋਂ ਹਟਾਉਣਾ ਪਵੇਗਾ, ਪਰ ਇਹ ਇੰਨਾ ਆਸਾਨ ਨਹੀਂ ਜਾਪਦਾ। ਆਪਣੇ ਪੁਰਖਿਆਂ ਦੀ ਮਜ਼ਾਰ ਨੂੰ ਹਟਾਉਣ ਲਈ ਲੋਕ ਤਿਆਰ ਨਹੀਂ ਤੇ ਨਾ ਹੀ ਇਹ ਲੋਕ ਆਪਣੀ ਜ਼ਮੀਨ ਦੇਣ ਨੂੰ ਤਿਆਰ ਹਨ। ਇਨ੍ਹਾਂ ਲੋਕਾਂ ਮੁਤਾਬਕ ਪਟਵਾਰੀ ਤੇ ਐਸ.ਡੀ.ਐਮ. ਦੀ ਅਣਗਹਿਲੀ ਕਾਰਨ ਇਹ ਵਿਵਾਦ ਖੜ੍ਹਾ ਹੋਇਆ ਹੈ, ਜਦੋਂਕਿ ਮਜ਼ਾਰ ਸਬੰਧੀ ਉਹ ਕਾਰੀਡੋਰ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਚੁੱਕੇ ਸਨ। ਸਾਰਾ ਮਾਮਲਾ ਪ੍ਰਸ਼ਾਸਨ ਤੇ ਸਰਕਾਰ ਦੇ ਧਿਆਨ ਵਿਚ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਜਲਦ ਇਸ ਧਰਮ ਸੰਕਟ ਵਿਚੋਂ ਨਿਕਲਣ ਦਾ ਦਾਅਵਾ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਕਈ ਵੱਡੀਆਂ ਮੁਸ਼ਕਲਾਂ ਪਾਰ ਕਰਨ ਤੋਂ ਬਾਅਦ ਹੁਣੇ ਹੁਣੇ ਕਰਤਾਰਪੁਰ ਲਾਂਘੇ ਦੇ ਕੰਮ ਨੇ ਰਫ਼ਤਾਰ ਫੜੀ ਸੀ, ਪਰ ਇੱਕ ਵਾਰ ਫਿਰ ਕੰਮ ਦੀ ਰਫ਼ਤਾਰ ਧਰਮ ਸੰਕਟ ਵਿਚ ਉਲਝ ਚੁੱਕੀ ਹੈ। ਮੰਦਰ ਤੇ ਮਸਜਿਦ ਨੇੜੇ 100-100 ਮੀਟਰ ਦਾ ਕੰਮ ਪੁਰੀ ਤਰ੍ਹਾਂ ਰੁਕ ਚੁੱਕਿਆ ਤੇ ਹੁਣ ਇਸ ਧਰਮ ਸੰਕਟ ਵਿਚੋਂ ਪ੍ਰਸ਼ਾਸਨ ਕਿਵੇਂ ਨਿਕਲੇਗਾ ਤੇ ਕਦੋਂ ਰੁਕਿਆ ਇਹ ਕੰਮ ਮੁੜ ਰਫ਼ਤਾਰ ਫੜੇਗਾ, ਇਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

SHOW MORE