HOME » Top Videos » Punjab
Share whatsapp

ਬਟਾਲਾ ਫ਼ੈਕਟਰੀ ਧਮਾਕੇ 'ਚ ਨਵਾਂ ਖੁਲਾਸਾ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲ ਵੀ ਉੱਠੀ ਉਂਗਲ

Punjab | 07:16 PM IST Sep 08, 2019

ਬਟਾਲਾ ਫ਼ੈਕਟਰੀ ਧਮਾਕੇ ਮਾਮਲੇ ਦੀਆਂ ਹੁਣ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਇਸ ਮਾਮਲੇ 'ਚ 2017 'ਚ ਸਾਈਨ ਕੀਤਾ ਗਿਆ ਇਕ ਐਫੀਡੇਵਿਟ ਸਾਹਮਣੇ ਆਇਆ ਹੈ ਜਿਸ 'ਚ ਫ਼ੈਕਟਰੀ ਮਾਲਕ ਨੇ ਇਲਾਕਾ ਵਾਸੀਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਇੱਥੇ ਪਟਾਕੇ ਬਣਾਉਣ ਦਾ ਕੰਮ ਨਹੀਂ ਕਰੇਗਾ।

ਇਕਰਾਰਨਾਮੇ 'ਚ ਇਹ ਵੀ ਲਿਖਿਆ ਕਿ ਜੇਕਰ ਉਹ ਆਪਣੀ ਗੱਲ 'ਤੇ ਕਾਇਮ ਨਹੀਂ ਰਹਿੰਦਾ ਤਾਂ ਇਲਾਕਾ ਵਾਸੀ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕਰ ਸਕਦੇ ਹਨ। ਦਰਅਸਲ, ਇਹ ਇਕਰਾਰਨਾਮਾ ਫ਼ੈਕਟਰੀ 'ਚ 2017 'ਚ ਹੋਏ ਧਮਾਕੇ ਤੋਂ ਬਾਅਦ ਕੀਤਾ ਗਿਆ ਸੀ। ਹਾਲਾਂਕਿ ਉਸ ਵੇਲੇ ਫ਼ੈਕਟਰੀ ਦੇ ਜਿਸ ਮਾਲਕ ਜਸਪਾਲ ਸਿੰਘ ਵੱਲੋਂ ਇਹ ਇਕਰਾਰਨਾਮਾ ਕੀਤਾ ਗਿਆ, ਉਸ ਦੀ ਕੁਝ ਮਹੀਨੇ ਮਗਰੋਂ ਮੌਤ ਹੋ ਗਈ ਅਤੇ ਬਾਅਦ 'ਚ ਉਸ ਦੇ ਵਾਰਸ ਫ਼ੈਕਟਰੀ ਨੂੰ ਚਲਾ ਰਹੇ ਸਨ। ਉਧਰ ਇਲਾਕਾ ਵਾਸੀਆਂ ਨੇ ਵੀ ਪੁਲਿਸ 'ਤੇ ਲਾਪਰਵਾਹੀ ਦੇ ਇਲਜ਼ਾਮ ਲਗਾਉਂਦਿਆਂ ਇੱਕ ਵਾਰ ਮੁੜ ਦੁਹਰਾਇਆ ਕਿ ਸਭ ਕੁਝ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ ਪਰ ਬਾਵਜੂਦ ਇਸ ਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਗੌਰਤਲਬ ਹੈ ਕਿ ਬੇਸ਼ੱਕ ਪ੍ਰਸ਼ਾਸਨ ਖ਼ੁਦ ਨੂੰ ਇਸ ਸਭ ਤੋਂ ਅਣਜਾਣ ਦੱਸ ਰਿਹਾ ਪਰ ਇਸ ਐਫੀਡੇਵਿਟ ਨੇ ਇੱਕ ਵਾਰ ਫਿਰ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਜੇ ਸਮਾਂ ਰਹਿੰਦਿਆਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ 23 ਬੇਕਸੂਰਾਂ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ।

SHOW MORE