HOME » Videos » Punjab
Share whatsapp

ਸਿੱਧੂ ਦੇ 'ਸ਼ਾਇਰਾਨਾ ਟਵੀਟ' ਨੇ ਸਿਆਸੀ ਗਲਿਆਰਿਆਂ ਵਿਚ ਛੇੜੀ ਨਵੀਂ ਚਰਚਾ

Punjab | 02:28 PM IST May 26, 2019

ਲੋਕ ਸਭਾ ਚੋਣਾਂ ਵਿਚ ਪ੍ਰਚਾਰ ਦੌਰਾਨ ਕੁਝ ਚੁੱਭਵੀਂਆਂ ਗੱਲਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸੀਆਂ ਆਗੂਆਂ ਦੇ ਨਿਸ਼ਾਨੇ ਉਤੇ ਆਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਭੜਾਸ ਕੱਢ ਹੀ ਲੈਂਦੇ ਹਨ। ਭਾਵੇਂ ਉਹ ਅਜਿਹੇ ਕਿਸੇ ਵੀ ਮਸਲੇ ਉਤੇ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਤੋਂ ਟਾਲਾ ਵੱਟ ਰਹੇ ਹਨ ਪਰ ਉਨ੍ਹਾਂ ਵੱਲੋਂ ਕੀਤਾ ਇਕ ਤਾਜ਼ਾ ਟਵੀਟ ਕੁਝ ਹੋਰ ਹੋ ਹੀ ਇਸ਼ਾਰਾ ਕਰਦਾ ਹੈ।

ਉਨ੍ਹਾਂ ਦੇ ਇਕ ਸ਼ਾਇਰਾਨਾ ਟਵੀਟ ਨੇ ਸਿਆਸੀ ਗਲਿਆਰਿਆਂ ਵਿਚ ਖਲਬਲੀ ਜ਼ਰੂਰ ਪੈਦਾ ਕਰ ਦਿੱਤੀ ਹੈ। ਆਪਣੇ ਟਵੀਟ ਵਿੱਚ ਸਿੱਧੂ ਨੇ ਲਿਖਿਆ---

सितारों से आगे जहां और भी हैं, अभी इश्क़ के इम्तिहां और भी हैं, तही ज़िंदगी से नहीं ये फ़ज़ाएं, यहां सैकड़ों कारवां और भी हैं, गए दिन कि तन्हा था मैं अंजुमन में, यहां अब मिरे राज़-दां और भी हैं...

ਕਵਿਤਾ ਦੀਆਂ ਇਨ੍ਹਾਂ ਸਤਰਾਂ ਜ਼ਰੀਏ ਸਿੱਧੂ ਕੀ ਕਹਿਣਾ ਚਾਹੁੰਦੇ ਹਨ, ਇਹ ਤਾਂ ਉਹ ਖ਼ੁਦ ਹੀ ਜਾਣਦੇ ਹਨ, ਪਰ ਸਿਆਸੀ ਗਲਿਆਰਿਆਂ ਵਿਚ ਇਸ ਦੇ ਵੱਖੋ-ਵੱਖਰੇ ਮਾਅਨੇ ਜ਼ਰੂਰ ਕੱਢੇ ਜਾ ਰਹੇ ਹਨ। ਸਿਆਸੀ ਮਾਹਿਰ ਕਹਿੰਦੇ ਹਨ ਕਿ ਸਿੱਧੂ ਆਪਣੇ ਲਈ ਕੋਈ ਨਵਾਂ ਰਾਹ ਲੱਭ ਰਹੇ ਹਨ, ਤਾਂ ਕੋਈ ਇਸ ਨੂੰ ਸਿੱਧੇ ਕੈਪਟਨ ‘ਤੇ ਹਮਲੇ ਵਜੋਂ ਵੇਖ ਰਿਹਾ ਹੈ।

SHOW MORE