HOME » Top Videos » Punjab
Share whatsapp

VIDEO-ਪਿੰਡ ਦੇਸੂ ਜੋਧਾ ਚ ਪੁਲਿਸ 'ਤੇ ਇਸ ਤਰ੍ਹਾਂ ਟੁੱਟ ਪਏ ਸਨ ਲੋਕ, ਵੀਡੀਓ ਆਇਆ ਸਾਹਮਣੇ

Punjab | 03:06 PM IST Oct 09, 2019

ਹਰਿਆਣਾ ਦੇ ਪਿੰਡ ਦੇਸੂ ਜੋਧਾ ਵਿਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਈ ਬਠਿੰਡਾ ਪੁਲਿਸ ਤੇ ਪਿੰਡ ਵਾਸੀਆਂ ਵਿਚਾਲੇ ਖ਼ੂਨੀ ਝੜਪ ਦਾ ਇਕ ਹੋਰ ਵੀਡੀਓ ਸਾਹਮਣੇ ਹੈ। ਇਹ ਵੀਡੀਓ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਤੋਂ ਬਾਅਦ ਦਾ ਹੈ ਜਦੋਂ ਲੋਕ, ਪੁਲਿਸ ਮੁਲਾਜ਼ਮਾਂ ਨੂੰ ਬੇਰਹਿਮੀ ਨਾਲ ਕੁੱਟ ਰਹੇ ਹਨ। ਇਕ ਮੁਲਾਜ਼ਮਾਂ ਨੂੰ ਸਾਫਾ ਬੰਨ੍ਹ ਕੇ ਘੜੀਸਿਆ ਜਾ ਰਿਹਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਵੱਲੋਂ ਕੀਤੀ ਗੋਲੀਬਾਰੀ ਵਿਚ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਝੜਪ ਦੌਰਾਨ ਮੁਲਜ਼ਮਾਂ ਨੇ ਮਹਿਲਾਵਾਂ ਸਮੇਤ ਮਿਲ ਕੇ ਪੁਲਿਸ 'ਤੇ ਹਮਲਾ ਕੀਤਾ ਤੇ ਪੁਲਿਸ ਮੁਲਾਜ਼ਮ ਨੂੰ ਘਸੀਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਬਠਿੰਡਾ ਦੇ ਆਈ.ਜੀ. ਨੇ ਦੱਸਿਆ ਕਿ ਪਿੰਡ ਰਾਮਾ ਮੰਡੀ ਵਿਚ ਦੋ ਨਸ਼ਾ ਤਸਕਰ ਕਾਬੂ ਕੀਤੇ ਗਏ ਸਨ। ਇਨ੍ਹਾਂ ਕੋਲੋਂ 6,000 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਸੀ।

ਪੁਲਿਸ ਰਿਮਾਂਡ 'ਚ ਲਏ ਨਸ਼ਾ ਤਸਕਰਾਂ ਨੇ ਦੱਸਿਆ ਕਿ ਉਹ ਜਿਨ੍ਹਾਂ ਕੋਲੋਂ ਨਸ਼ਾ ਲੈ ਕੇ ਆਉਂਦੇ ਸਨ, ਉਹ ਨਸ਼ਾ ਤਸਕਰ ਪਿੰਡ ਦੇਸੂ ਜੋਧਾ ਵਿਚ ਮਿਲੇਗਾ। ਇਸੇ ਨਿਸ਼ਾਨਦੇਹੀ ਦੇ ਆਧਾਰ 'ਤੇ ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਗੁਰਵਿੰਦਰ ਸਿੰਘ ਨੂੰ ਨਾਲ ਲੈ ਕੇ ਹਰਿਆਣਾ ਨਾਲ ਲੱਗਦੇ ਪਿੰਡ ਜੇਸੂ ਜੋਧਾ ਵਿੱਚ ਰਹਿੰਦੇ ਨਸ਼ਾ ਤਸਕਰ ਕਲਵਿੰਦਰ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਪਰ ਇਸ ਦੌਰਾਨ ਪਿੰਡ ਵਾਸੀ ਪੁਲਿਸ 'ਤੇ ਟੁੱਟ ਪਏ।

SHOW MORE