HOME » Top Videos » Punjab
Share whatsapp

ਕੈਬਨਿਟ ਮੰਤਰੀ ਵਜੋਂ ਛੁੱਟੀ ਪਿੱਛੋਂ ਕੀ ਹੋਵੇਗੀ ਸਿੱਧੂ ਦੀ ਅਗਲੀ ਰਣਨੀਤੀ?

Punjab | 12:35 PM IST Jul 21, 2019

ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਹੀਂ ਰਹੇ। ਉਹ ਹੁਣ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਵਜੋਂ ਵਿਧਾਨ ਸਭਾ ਵਿਚ ਆਪਣੀ ਸ਼ਮੂਲੀਅਤ ਕਰਨਗੇ। ਹੁਣ ਤੁਹਾਨੂੰ ਕੁਝ ਅਜਿਹੇ ਵਿਕਲਪਾਂ ਤੋਂ ਵੀ ਰੂਬਰੂ ਕਰਵਾਉਂਦੇ ਹਾਂ ਜੋ ਸਿੱਧੂ ਦਾ ਅਗਲਾ ਸਿਆਸੀ ਕਦਮ ਤੈਅ ਕਰ ਸਕਦੇ ਹਨ। ਬੇਸ਼ੱਕ ਸਿੱਧੂ ਹਾਈਕਮਾਨ ਦੇ ਬਹੁਤ ਨੇੜੇ ਹਨ, ਪਰ ਦੇਸ਼ ਭਰ ਵਿਚ ਕਾਂਗਰਸ ਦੀ ਹਾਲਤ ਪਤਲੀ ਹੋਣ ਕਾਰਨ ਹਾਈਕਮਾਨ ਵੀ ਬੇਵੱਸ ਨਜ਼ਰ ਆ ਰਹੀ ਹੈ। ਇਸ ਲਈ ਸਿੱਧੂ ਨੂੰ ਕਾਂਗਰਸ ਦੇ ਅੱਛੇ ਦਿਨ ਪਰਤਣ ਉਤੇ ਸਹੀ ਮੌਕੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।

ਸਿੱਧੂ ਕੈਪਟਨ ਤੋਂ ਬਹੁਤ ਦੂਰ ਹੋ ਚੁੱਕੇ ਹਨ। ਇਸ ਲਈ ਕਾਂਗਰਸ ਵਿਚ ਬਣੇ ਰਹਿਣ ਵੀ ਸਿੱਧੂ ਲਈ ਇੱਕ ਵੱਡੀ ਚੁਨੌਤੀ ਹੈ। ਪਰ ਅਜਿਹੇ ਹਾਲਾਤ ਵਿਚ ਸਿੱਧੂ ਲਈ ਦੂਜਾ ਸਿਆਸੀ ਰਸਤਾ ਵੀ ਖੁੱਲ੍ਹਾ ਹੈ। ਸਿੱਧੂ ਦਾ ਸਿਆਸੀ ਸਫਰ ਬੀਜੇਪੀ ਦੀ ਪਿੱਚ ਤੋਂ ਹੀ ਸ਼ੁਰੂ ਹੋਇਆ ਸੀ, ਪਰ ਮੌਜੂਦਾ ਹਾਲਾਤ ਵਿਚ ਬੀਜੇਪੀ ਵੀ ਸਿੱਧੂ ਲਈ ਕੋਈ ਜ਼ਿਆਦਾ ਦਿਲਚਸਪ ਨਹੀਂ ਹੈ, ਪਰ ਇਹ ਵੀ ਨਹੀਂ ਕੀ ਸਿੱਧੂ ਲਈ ਬੀਜੇਪੀ ਦੇ ਦਰਵਾਜ਼ੇ ਬੰਦ ਹਨ, ਕਿਉਂਕਿ ਸਿਆਸਤ ਵਿਚ ਕਦੇ ਵੀ ਕੁਝ ਪੱਕਾ ਨਹੀਂ ਹੁੰਦਾ। ਪੰਜਾਬ ਵਿਚ ਬੀਜੇਪੀ ਨੂੰ ਵੱਡੇ ਲੀਡਰ ਦੀ ਲੋੜ ਹੈ, ਸਿੱਧੂ ਉਹ ਲੀਡਰ ਹਨ ਜੋ ਬੀਜੇਪੀ ਲਈ ਉਮੀਦਾਂ ਉਤੇ ਖਰੇ ਉੱਤਰ ਸਕਦੇ ਹਨ। ਹਾਲਾਂਕਿ ਸਿੱਧੂ ਦੀ ਬੀਜੇਪੀ ਵਿਚ ਵਾਪਸੀ ਦੀ ਰਾਹ ਵਿਚ ਵੱਡਾ ਰੋੜ ਅਕਾਲੀ ਦਲ ਹੈ, ਜਿਸ ਕਾਰਨ ਹੀ ਸਿੱਧੂ 2017 ਵਿਚ ਬੀਜੇਪੀ ਤੋਂ ਵੱਖ ਹੋਏ ਸਨ।

ਸਿੱਧੂ ਦੀਆਂ ਨਵੀਂ ਧਿਰ ਨਾਲ ਜੁੜਨਾ ਦੀਆਂ ਸੰਭਾਵਨਾਵਾਂ ਹਨ। ਯਾਨੀ ਸਿੱਧੂ ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨਾਲ ਵੀ ਜੁੜ ਸਕਦੇ ਹਨ। ਹਾਲਾਂਕਿ ਸਿੱਧੂ ਨੂੰ ਸੱਦਾ ਪੀ.ਡੀ.ਏ ਵੱਲੋਂ ਪਹਿਲਾਂ ਹੀ ਮਿਲ ਚੁੱਕਿਆ। ਯਾਨੀ ਸਿੱਧੂ ਸੁਖਪਾਲ ਖਹਿਰਾ ਤੇ ਬੈਂਸ ਦੇ PDA ਨੇ ਵੀ ਸਿਆਸੀ ਪਾਰੀ ਅੱਗੇ ਵਧਾ ਸਕਦੇ ਹਨ। ਇਹ ਦੋਵੇਂ ਧੜੇ ਗੈਰ ਕਾਂਗਰਸੀ ਤੇ ਗੈਰ ਅਕਾਲੀ ਹਨ ਜੋ ਕੁਝ ਹੱਦ ਤੱਕ ਸਿੱਧੂ ਦੀ ਸਿਆਸੀ ਸੋਚ ਨਾਲ ਮੇਲ ਵੀ ਖਾਂਦੇ ਹਨ।

SHOW MORE