HOME » Top Videos » Punjab
Share whatsapp

NIA ਨੇ Amritsar 'ਚ ਇੱਕ ਹੋਰ ਗੈਂਗਸਟਰ 'ਤੇ ਕੱਸਿਆ ਸ਼ਿਕੰਜਾ

Punjab | 02:51 PM IST Sep 12, 2022

ਅੰਮ੍ਰਿਤਸਰ 'ਚ ਇੱਕ ਹੋਰ ਗੈਂਗਸਟਰ ਦੇ ਘਰ 'ਤੇ ਰੇਡ ਕੀਤੀ ਗਈ। ਗੈਂਗਸਟਰ ਬੌਬੀ ਮਲਹੋਤਰਾ ਦੇ ਘਰ ਦੀ ਤਲਾਸ਼ੀ ਲਈ ਗਈ। ਗੈਂਗਸਟਰ ਬੌਬੀ ਮਲਹੋਤਰਾ ਬਠਿੰਡਾ ਜੇਲ੍ਹ 'ਚ ਬੰਦ ਹੈ। ਬੌਬੀ ਮਲਹੋਤਰਾ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ। ਗੈਂਗਸਟਰ ਸ਼ੁਭਮ ਦੇ ਘਰ 'ਤੇ ਵੀ ਰੇਡ ਹੋ ਰਹੀ ਹੈ। ਗੈਂਗਸਟਰ ਸੋਨੂੰ ਕੰਗਲਾ ਦੇ ਘਰ 'ਚ ਵੀ ਛਾਪੇਮਾਰੀ ਕੀਤੀ ਗਈ। ਅੰਮ੍ਰਿਤਸਰ 'ਚ 3 ਗੈਂਗਸਟਰਾਂ ਦੇ ਘਰ 'ਚ NIA ਦੀ ਰੇਡ ਹੋਈ ਹੈ।

ਤੁਹਾਨੂੰ ਦੱਸ ਦੇਈਏ ਕਿ ਗੈਂਗਸਟਰਸ ਖਿਲਾਫ਼ NIA ਦਾ ਵੱਡਾ ਐਕਸ਼ਨ ਜਾਰੀ ਹੈ। NIA ਵੱਲੋਂ ਪੰਜਾਬ ਸਮੇਤ ਕਈ ਸੂਬਿਆਂ 'ਚ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ 'ਚ 25 ਥਾਵਾਂ 'ਤੇ ਰੇਡ ਕੀਤੀ ਜਾ ਰਹੀ ਹੈ। ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ 'ਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ 'ਚ 2 ਅਤੇ ਰਾਜਸਥਾਨ 'ਚ ਵੀ 2 ਥਾਵਾਂ 'ਤੇ ਰੇਡ ਕੀਤੀ ਗਈ। ਦੇਸ਼ ਭਰ 'ਚ ਕਰੀਬ 50 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ 'ਤੇ ਐਕਸ਼ਨ ਹੋਇਆ। ਅੱਤਵਾਦੀ ਗਰੁੱਪਾਂ ਨਾਲ ਗੈਂਗਸਟਰਾਂ ਦੇ ਲਿੰਕ ਸਾਹਮਣੇ ਆਏ ਹਨ।

SHOW MORE