HOME » Top Videos » Punjab
Share whatsapp

ਖੁੱਲ੍ਹੇ ਆਸਮਾਨ ਹੇਠਾਂ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਿਹੈ ਇਹ ਸੁਰੱਖਿਆ ਗਾਰਡ

Punjab | 06:41 PM IST Feb 03, 2020

ਸਮਾਜ ਸੇਵਾ ਕਰਨ ਦੇ ਵਾਅਦੇ ਤਾਂ ਬਹੁਤ ਲੋਕ ਕਰਦੇ ਪਰ ਜਦ ਵਾਅਦਿਆਂ ਨੂੰ ਅਮਲੀਰੂਪ ਦੇਣ ਦਾ ਮੌਕਾ ਮਿਲਦਾ ਹੈ ਤਾਂ ਕਈ ਆਪਣੇ ਪੈਰ ਪਿੱਛੇ ਖਿੱਚ ਲੈਂਦੇ ਹਨ ਪਰ ਕੁੱਝ ਲੋਕ ਨਾ ਸਿਰਫ਼ ਸਮਾਜ ਸੇਵਾ ਕਰਦੇ ਹਨ ਬਲਕਿ ਸਿੱਖਿਆ ਦੇ ਕੇ ਬੱਚਿਆਂ ਦਾ ਭਵਿੱਖ ਵੀ ਸੁਰੱਖਿਅਤ ਕਰਦੇ ਹਨ।

ਇਹ ਬੱਚੇ ਉਸ ਸਕੂਲ ਵਿਚ ਪੜ੍ਹਦੇ ਨੇ ਜਿੱਥੇ ਨਾ ਤਾਂ ਛੱਤ ਹੈ ਤੇ ਨਾ ਕੋਈ ਕੰਧ, ਨਾ ਕੋਈ ਕਲਾਸਰੂਮ ਤੇ ਨਾ ਬੈਠਣ ਲਈ ਕੋਈ ਬੈਂਚ। ਮੋਹਾਲੀ ਵਿਚ ਗੁਰੂ ਨਾਨਕ ਦੇਵ ਨਾਂ ਦਾ ਇਹ ਸਕੂਲ ਨੀਲੀ ਛਤਰੀ ਹੇਠਾਂ ਚੱਲ ਰਿਹਾ ਤੇ ਸੁਰੱਖਿਆ ਗਾਰਡ ਦੀ ਨੌਕਰੀ ਕਰਨ ਵਾਲਾ ਨਿਰਮਲ ਸਿੰਘ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰ ਰਿਹਾ ਹੈ।

ਸੁਰੱਖਿਆ ਗਾਰਡ ਵਜੋਂ 12000 ਮਹੀਨਾ ਕਮਾਉਣ ਵਾਲੇ ਨਿਰਮਲ ਸਿੰਘ ਹੁਣ 70 ਬੱਚਿਆਂ ਨੂੰ ਪੜ੍ਹਾ ਚੁੱਕੇ ਹਨ। ਉਨ੍ਹਾਂ ਕਿਹਾ, ਦੇਸ਼ ਵਿਚ ਕਿਸੇ ਚੀਜ਼ ਦੀ ਕੋਈ ਗਰੀਬੀ ਨਹੀਂ, ਬਲਕਿ ਗ਼ਰੀਬੀ ਸਿਰਫ਼ ਸਿੱਖਿਆ ਦੀ ਹੈ। ਨਿਰਮਲ ਸਿੰਘ ਖ਼ੁਦ ਸਤਵੀਂ ਪਾਸ ਹੈ ਤੇ ਜਜ਼ਬਾ ਦੇਸ਼ ਦੇ ਭਵਿੱਖ ਦੀ ਸੁਰੱਖਿਆ ਕਰਨ ਦਾ। ਨਿਰਮਲ ਸਿੰਘ ਨੇ ਬੱਚਿਆਂ ਦੇ ਭਵਿੱਖ ਸੁਰੱਖਿਅਤ ਕਰਨ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ।

SHOW MORE
corona virus btn
corona virus btn
Loading