HOME » Top Videos » Punjab
Share whatsapp

ਕੁਦਰਤ ਦੀ ਮਾਰ ਝੱਲ ਰਹੇ ਭੈਣ ਭਰਾਵਾਂ ਦਾ ਹੁਣ ਸਰਕਾਰੀ ਸਿਸਟਮ ਵੀ ਉਡਾ ਰਿਹਾ ਮਜ਼ਾਕ..

Punjab | 01:02 PM IST Sep 20, 2019

ਅੱਖਾਂ ਦੀ ਰੌਸ਼ਨੀ ਦੇ ਬਿਨਾਂ ਦੇ ਬਿਨਾਂ ਵੀ ਉਮੀਦ ਦੇ ਸਹਾਰੇ ਜ਼ਿੰਦਗੀ ਕੱਟ ਰਹੀ ਸੀ। ਪਰ ਅਚਾਨਕ ਛਾਏ ਨਾਉਮੀਦੀ ਦੇ ਹਨੇਰੇ ਨੇ ਸਭ ਕੁੱਝ ਬਦਲ ਕੇ ਰੱਖ ਦਿੱਤਾ। ਕਿਉਂਕਿ ਸਰਕਾਰ ਜਿਸ ਆਧਾਰ ਕਾਰਡ ਨੂੰ ਗ਼ਰੀਬਾਂ ਦਾ ਹਥਿਆਰ ਦੱਸਦੀ ਹੈ। ਅੱਜ ਉਸੇ ਆਧਾਰ ਕਾਰਨ ਇਹ ਭੈਣ ਭਰਾ ਰੋਟੀ ਪਾਈ ਤੋਂ ਵਾਂਝੇ ਹਨ। ਕੁਦਰਤ ਨੇ ਤਾਂ ਇੰਨਾ ਨਾਲ ਖਿਲਵਾੜ ਕੀਤਾ ਹੀ ਸੀ ਪਰ ਹੁਣ ਸਰਕਾਰੀ ਸਿਸਟਮ ਵੀ ਇੰਨਾ ਦਾ ਮਜ਼ਾਕ ਉਡਾ ਰਿਹਾ।

ਭਵਾਨੀਗੜ੍ਹ ਦੇ ਨਦਾਮਪੁਰ ਪਿੰਡ ਵਿੱਚ ਇੰਨਾ ਤਿੰਨਾਂ ਭੈਣ-ਭਰਾਵਾਂ ਦੀ ਕਹਾਣੀ ਜਿਸ ਨੇ ਵੀ ਸੁਣੀ ਦੰਗ ਰਹਿ ਗਿਆ। ਜਨਮ ਤੋਂ ਦੇਖ ਨਹੀਂ ਸਕਦੇ , ਹਾਲਾਂਕਿ ਪਹਿਲਾ ਪੈਨਸ਼ਨ ਲੱਗੀ ਹੋਈ ਸੀ। ਜਿਸ ਦੇ ਸਹਾਰੇ 2 ਵਕਤ ਦੀ ਰੋਟੀ ਦਾ ਜੁਗੜ੍ਹ ਹੋ ਰਿਹਾ ਸੀ। ਪਰ ਹੁਣ ਪਿਛਲੇ 18 ਮਹੀਨਿਆਂ ਤੋਂ ਉਹ ਪੈਂਸਨ ਤੋਂ ਵੀ ਵਾਂਝੇ ਹਨ। ਕਿਉਂਕਿ ਇੰਨਾ ਕੋਲ ਆਧਾਰ ਕਾਰਡ ਨਹੀਂ ਹੈ। ਇਸ ਲਈ ਬੈਂਕ ਵਿੱਚ ਆਧਾਰ ਕਾਰਡ ਤੋਂ ਬਿਨਾਂ ਪੈਨਸ਼ਨ ਨਹੀਂ ਮਿਲ ਰਹੀ।

ਪਿੰਡ ਵਾਸੀਆਂ ਮੁਤਾਬਿਕ ਆਧਾਰ ਕਾਰਡ ਬਣਾਉਣ ਦੀ ਕੋਸਿਸ ਵੀ ਹੋਈ। ਪਰ ਨਾ ਤਾਂ ਇੰਨਾ ਦੀਆ EYE ਸਕੈਨ ਹੋ ਰਹੀਆਂ ਨੇ ਤਾਂ ਨਾ ਹੀ ਫਿੰਗਰ ਪ੍ਰਿੰਟ ਆ ਰਹੇ, ਜਿਸ ਕਾਰਨ ਆਧਾਰ ਕਾਰਡ ਨਹੀਂ ਬਣ ਰਿਹਾ ਹੈ।

ਪੀੜਤ ਤਿੰਨੇ ਭੈਣ ਭਰਾਵਾਂ ਦੀ ਉਮਰ 60 ਸਾਲ ਤੋਂ ਪਾਰ ਹੋ ਚੁੱਕੀ ਹੈ। ਰੋਟੀ ਤਾਂ ਹੁਣ ਤੱਕ ਆਂਢ-ਗੁਆਂਢ ਦੇ ਰਿਹਾ ਹੈ। ਪਰ ਵੱਡਾ ਸਵਾਲ ਇਹ ਹੈ ਕਿ ਕੁਦਰਤ ਦੇ ਮਾਰੇ ਇੰਨਾ ਭੈਣ ਭਰਾਵਾ ਨੂੰ ਇੱਕ ਆਧਾਰ ਕਾਰਡ ਨਾ ਹੋਣ ਕਰ ਕੇ ਪੈਨਸ਼ਨ ਤੋਂ ਵਾਂਝਾ ਰੱਖਿਆਂ ਜਾ ਸਕਦਾ। ਜਦੋਂਕਿ ਸੁਪਰੀਮ ਕੋਰਟ ਦੀਆਂ ਵੀ ਸਖ਼ਤ ਹਦਾਇਤਾਂ ਨੇ ਕਿ ਆਧਾਰ ਨਾ ਹੋਣ ਕਾਰਨ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ।

SHOW MORE