HOME » Top Videos » Punjab
Share whatsapp

ਕਰਤਾਰਪੁਰ: ਡਾ. ਮਨਮੋਹਨ ਸਿੰਘ ਦੇ ਪਾਕਿਸਤਾਨ ਜਾਣ ਬਾਰੇ ਕੈਪਟਨ ਨੇ ਕਹੀ ਵੱਡੀ ਗੱਲ

Punjab | 06:38 PM IST Oct 03, 2019

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਰਤਾਰਪੁਰ ਸਾਹਿਬ ਦੇ ਪਹਿਲੇ ਜੱਥੇ ਨਾਲ ਪਾਕਿਸਤਾਨ ਨਹੀਂ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰ੍ਹਾਂ ਦੀ ਕਿਸੇ ਵੀ ਖਬਰ ਦਾ ਖੰਡਨ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਖਬਰ ਆਈ ਸੀ ਕਿ ਉਹ ਕਰਤਾਰਪੁਰ ਕਾਰੀਡੋਰ (Kartarpur Corridor) ਖੁੱਲਣ ਤੋਂ ਬਾਅਦ ਭਾਰਤ ਵੱਲੋਂ ਜਾਣ ਵਾਲੇ ਪਹਿਲੇ ਜੱਥੇ ਵਿਚ ਸ਼ਾਮਿਲ ਹੋਣਗੇ, ਜਿਸ ਲਈ ਪੰਜਾਬ ਸਰਕਾਰ ਵੱਲੋਂ ਸੱਦਾ ਭੇਜਿਆ ਗਿਆ ਹੈ।

ਨਿਊਜ਼18 ਨਾਲ ਖਾਸ ਗੱਲਬਾਤ ਵਿਚ ਸੀਐਮ ਅਮਰਿੰਦਰ ਸਿੰਘ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਉਦਘਾਟਨ ਸਮਾਗਮ ਵਿਚ ਪਾਕਿਸਤਾਨ ਜਾਣ ਦਾ ਕੋਈ ਸਵਾਲ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਡਾ. ਮਨਮੋਹਨ ਸਿੰਘ ਉਥੇ ਨਹੀਂ ਜਾਣਗੇ। ਉਹ ਪੰਜਾਬ ਆ ਕੇ ਸਾਡੇ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨਗੇ। 9 ਨਵੰਬਰ ਨੂੰ ਐਡਵਾਇਜ਼ਰ ਦੇ ਤੌਰ ਉਤੇ ਪਾਕਿਸਤਾਨ ਜਾਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਮੈਂ ਤਾਂ ਨਹੀਂ ਜਾਵਾਂਗਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ 9 ਨਵੰਬਰ ਨੂੰ ਹੋਣ ਵਾਲੇ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਸਮਾਗਮ ਵਿਚ ਡਾ. ਮਨਮੋਹਨ ਸਿੰਘ ਨੂੰ ਸੱਦਾ ਭੇਜੇਗੀ। ਪਾਕਿਸਤਾਨ ਵੱਲੋਂ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 9 ਨਵੰਬਰ ਨੂੰ ਕਰਤਾਰਪੁਰ ਕਾਰੀਡੋਰ ਖੋਲ ਰਿਹਾ ਹੈ।

SHOW MORE