ਹੁਣ ਰੰਧਾਵਾ ਨੇ ਕਿਹਾ-ਕੈਪਟਨ ਨੂੰ ਕੋਈ ਨਹੀਂ ਬਦਲ ਸਕਦਾ, ਹਾਈਕਮਾਨ ਨੂੰ ਸਿੱਧੂ ਖਿਲਾਫ ਕਾਰਵਾਈ ਲਈ ਕਹਾਂਗੇ
Punjab | 04:27 PM IST May 19, 2019
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਂਗਰਸ ਅੰਦਰ ਘੇਰਾਬੰਦੀ ਤੇਜ਼ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਵੀ ਨਹੀਂ ਬਦਲ ਸਕਦਾ। ਹਾਈਕਮਾਨ ਕੈਪਟਨ ਦੇ ਨਾਲ ਹੈ। ਕਾਂਗਰਸ ਵਿਚ ਅਨੁਸ਼ਾਸਨਹੀਣਤਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਧੂ ਦੇ ਬਿਆਨ ਬਾਦਲਾਂ ਦੀ ਮਦਦ ਕਰਨ ਵਾਲੇ ਹਨ। ਪਾਰਟੀ ਹਾਈਕਮਾਨ ਨੂੰ ਸਿੱਧੂ, ਬਾਜਵਾ ਤੇ ਸ਼ਮਸ਼ੇਰ ਦੂਲੋ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਬੇਅਦਬੀ ਕਰਕੇ ਭਾਜਪਾ ਨਹੀਂ ਛੱਡੀ ਸੀ, ਸਗੋਂ ਟਿਕਟ ਨਾ ਮਿਲਣ ਕਾਰਨ ਉਹ ਪਾਰਟੀ ਤੋਂ ਵੱਖ ਹੋਏ ਸਨ। ਜਦੋਂ ਬੇਅਦਬੀ ਹੋਈ, ਉਦੋਂ ਸਿੱਧੂ, ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਕਦੇ ਵਿਧਾਨ ਸਭਾ ਵਿਚ ਨਹੀਂ ਬੋਲੇ।
ਉਨ੍ਹਾਂ ਕਿਹਾ ਕਿ ਉਸ ਤੋਂ ਵੱਡਾ ਕੋਈ ਸਿੱਖ ਨਹੀਂ, ਪਰ ਉਹ ਡਰਾਮੇਬਾਜ਼ ਨਹੀਂ ਹਨ। ਸਿੱਧੂ ਬਾਦਲਾਂ ਨਾਲ ਹੱਥ ਮਿਲਾਉਂਦੇ ਰਹੇ ਪਰ ਕਦੇ ਰੰਧਾਵਾ ਨਾਲ ਹੱਥ ਨਹੀਂ ਮਿਲਾਇਆ। ਉਨ੍ਹਾਂ ਕਿਹਾ ਕਿ ਸਿੱਧੂ ਖ਼ਿਲਾਫ਼ ਕਾਰਵਾਈ ਲਈ ਹਾਈਕਮਾਨ ਤੱਕ ਪਹੁੰਚ ਕਰਨਗੇ।
-
Video: ਸ਼੍ਰੋਮਣੀ ਕਮੇਟੀ ਮੁਲਾ਼ਜਮਾਂ ਵੱਲੋਂ ਹਰਮੰਦਿਰ ਸਾਹਿਬ ਵਿਖੇ ਬਜ਼ੁਰਗ ਦੀ ਖਿੱਚ-ਧੂਹ
-
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ 'ਚ ਕੀ ਹੈ? ਕਿਹੜੇ ਸਬੂਤਾਂ ਨੂੰ ਆਧਾਰ ਬਣਾਇਆ
-
-
ਟਾਈਟਲਰ ਦੀ ਟੀ-ਸ਼ਰਟ ਪਾਕੇ ਦਰਬਾਰ ਸਾਹਿਬ 'ਚ ਫੋਟੋ ਖਿਚਵਾਉਣ ਵਾਲੇ ਖਿਲਾਫ FIR
-
ਲੋਕਾਂ ਨੇ ਘੇਰਿਆ AAP ਵਿਧਾਇਕ, ਲਾਈ ਸਵਾਲਾਂ ਦੀ ਝੜੀ; ਨਹੀਂ ਆਇਆ ਕੋਈ ਜਵਾਬ
-
MLA ਪਠਾਣਮਾਜਰਾ ਜਾਨੋ ਮਾਰਨ ਦੀਆਂ ਦੇ ਰਹੇ ਨੇ ਧਮਕੀਆਂ; ਦੋਸ਼ ਲਾਉਣ ਵਾਲੀ ਔਰਤ ਦੇ ਖੁਲਾਸੇ