HOME » Videos » Punjab
Share whatsapp

ਧੋਖੇਬਾਜ਼ NRI ਲਾੜਿਆਂ ਦੀ ਹੁਣ ਖ਼ੈਰ ਨਹੀਂ

Punjab | 03:15 PM IST Jun 13, 2018

ਧੋਖੇਬਾਜ਼ NRI ਲਾੜਿਆਂ ਤੇ ਹੁਣ ਕੱਸਿਆ ਜਾਏਗਾ ਸ਼ਿਕੰਜਾ, ਪਤਨੀ ਨੂੰ ਛੱਡ ਕੇ ਵਿਦੇਸ਼ ਭੱਜ ਜਾਣ ਵਾਲੇ ਲਾੜਿਆਂ ਦੇ ਹੁਣ ਪਾਸਪੋਰਟ ਰੱਦ ਹੋ ਸਕਦੇ ਨੇ, ਤਾਂ ਜੋ ਉਨ੍ਹਾਂ ਨੂੰ ਵਾਪਸ ਆਉਣ ਲਈ ਮਜਬੂਰ ਕੀਤਾ ਜਾ ਸਕੇ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਕਾਰਨ ਚੰਡੀਗੜ੍ਹ ਪਾਸਪੋਰਟ ਦਫ਼ਤਰ ਨੇ ਇਸ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪਿਛਲੇ ਦਿਨਾਂ ਵਿੱਚ 7 ਪਾਸਪੋਰਟ ਰੱਦ ਕੀਤੇ ਵੀ ਜਾ ਚੁੱਕੇ ਹਨ।

NRI ਲਾੜਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਲਈ ਆਪਣੇ ਪਤੀ ਖ਼ਿਲਾਫ਼ ਦਰਜ ਕਰਵਾਈ ਐਫ.ਆਈ.ਆਰ, ਲੁੱਕ ਆਊਟ ਨੋਟਿਸ, ਵਾਰੰਟ ਜਾਂ ਫਿਰ ਕੋਰਟ ਵਿੱਚ ਚੱਲ ਰਹੇ ਕੇਸ ਦੀ ਕਾਪੀ ਦੇਣੀ ਪਵੇਗੀ, ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ਤੇ ਹੀ ਪਾਸਪੋਰਟ ਰੱਦ ਕੀਤੇ ਜਾਣਗੇ। ਰੀਜਨਲ ਪਾਸਪੋਰਟ ਅਧਿਕਾਰੀਆਂ ਮੁਤਾਬਿਕ, ਅਜਿਹੀਆਂ ਕਰੀਬ 15 ਹਜ਼ਾਰ ਮਹਿਲਾਵਾਂ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਜਿੰਨਾ ਦੇ ਪਤੀ ਉਨ੍ਹਾਂ ਛੱਡ ਕੇ ਵਿਦੇਸ਼ ਭੱਜ ਗਏ ਹਨ, ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੀਆਂ ਹਨ|

SHOW MORE