HOME » Videos » Punjab
Share whatsapp

ਕਈ ਮਹੀਨਿਆ ਤੋਂ ਤਸੀਹੇ ਝੱਲ ਰਹੇ ਓਂਕਾਰ ਦੀ ਹੱਡ ਬੀਤੀ ਸੁਣ ਕੇ ਤੁਹਾਡੇ ਵੀ ਰੂਹ ਕੰਬ ਜਾਵੇਗੀ

Punjab | 03:41 PM IST Dec 03, 2018

ਬੇਰੁਜ਼ਗਾਰੀ ਸਾਡੇ ਦੇਸ਼ 'ਚ ਸਭ ਤੋਂ ਵੱਡਾ ਮੁੱਦਾ ਹੈ। ਰੁਜ਼ਗਾਰ ਦੀ ਤਲਾਸ਼ 'ਚ ਨੌਜਵਾਨ ਵਿਦੇਸ਼ ਲਈ ਉਡਾਣ ਭਰਦੇ ਨੇ। ਪਰ ਹਰ ਕਿਸੇ ਦੇ ਸੁਪਨੇ ਪੁਰੇ ਨਹੀਂ ਹੁੰਦੇ। ਏਜੰਟਾਂ ਦੀ ਠੱਗੀ ਦਾ ਸਿਕਾਰ ਹੋ ਕਈ ਨੌਜਵਾਨ ਵਿਦੇਸ਼ਾਂ 'ਚ ਫਸ ਕੇ ਰਹਿ ਜਾਂਦੇ ਨੇ। ਇੱਕ ਹੋਰ ਤਾਜਾ ਮਾਮਲਾ ਸਾਹਮਣੇ ਆਇਆ ਹੈ। 14 ਭਾਰਤੀ ਸਾਊਦੀ ਚ ਫਸੇ ਗਏ ਨੇ.. ਜਿੰਨਾਂ 'ਚੋਂ ਚੰਗੇ ਭਾਗਾਂ ਸਦਕਾ ਰੋਪੜ ਦਾ ਇੱਕ ਨੌਜਵਾਨ ਵਤਨ ਪਰਤ ਆਇਆ ਹੈ।

ਇਹ ਨਸੀਹਤ.. ਇਸ ਨੌਜਵਾਨ ਦੀ ਹੱਡ ਬੀਤੀ ਹੈ....ਇਹ ਸਖਸ਼ ਹੈ ਨੂਰਪੁਰ ਬੇਦੀ ਦਾ ਓਂਕਾਰ ਚਾਂਦ.. ਜੋ ਸਾਉਂਦੀ ਤੋਂ ਚੰਗੇ ਭਾਗਾ ਸਦਕਾ ਵਾਪਿਤ ਵਤਨ ਪਰਤ ਆਇਆ ਹੈ। ਓਂਕਾਰ ਚਾਂਦ ਵੀ ਉਨਾਂ 14 ਭਾਰਤੀਆਂ 'ਚ ਸ਼ਾਮਲ ਸੀ ਜੋ ਇਸ ਵਕਤ ਸਾਉਂਦੀ ਦੀ ਇੱਕ ਕੰਪਨੀ ਚ ਬੰਧਕ ਨੇ। ਇੰਨਾਂ ਭਾਰਤੀਆਂ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਜਿਸ 'ਚ ਉਨਾਂ ਸਾਉਦੀ ਫਸੇ ਹੋਣ ਦੀ ਦੁਹਾਈ ਦਿੱਤੀ ਤੇ ਮਦਦ ਦੀ ਗੁਹਾਰ ਲਾਈ। ਓਂਕਾਰ ਚਾਂਦ ਦੀ ਸਾਉਦੀ ਤੋਂ ਵਾਪਸੀ ਭਾਰਤੀ ਦੁਤਗਰ ਦੀ ਦਖਲ ਅੰਦਾਜ਼ੀ ਤੋਂ ਬਾਅਦ ਹੋਈ। ਭਾਰਤੀ ਦੁਤਘਰ ਵੱਲੋਂ ਸਾਉਦੀ ਜੇਲ਼੍ਹ 'ਚ ਜੇ ਕੇ ਵਾਈਟ ਪਾਸਪੋਰਟ ਤਿਆਰ ਕਰਵਾਇਆ ਗਿਆ... ਜਿਸ ਕਾਰਨ ਓਂਕਾਰ ਚਾਂਦ ਦੀ ਗਰ ਵਾਪਸੀ ਹੋ ਸਕੀ। ਕਈ ਮਹੀਨਿਆ ਤੋਂ ਤਸੀਹੇ ਝੱਲ ਘਰ ਪਰਤੇ ਓਂਕਾਰ ਚਾਂਦ ਜੋ ਹੱਡ ਬੀਤੀ ਸੁਣਾਈ ਇਹ ਸੁਣ ਕਿਸੇ ਦੀ ਵੀ ਰੂਹ ਕੰਬ ਜਾਵੇ। ਇਸ ਲਈ ਉਹ ਵਿਦੇਸ਼ ਜਾਣ ਨੌਜਵਾਨਾਂ ਨੂੰ ਸੁਚੇਤ ਵੀ ਕਰ ਰਿਹਾ ਹੈ।

ਓਂਕਾਰ ਚਾਂਦ ਹਿਮਾਚਲ ਪ੍ਰਦੇਸ਼ ਦੇ ਇੱਕ ਟ੍ਰੈਵਲ ਏਜੰਟ ਦੇ ਰਾਹੀ 14 ਨੌਜਵਾਨਾਂ ਸਮੇਤ ਸਾਉਦੀ ਗਿਆ ਸੀ। ਜਿਸ ਲਈ 90-90 ਹਜਾਰੇ ਰੁਪਏ ਵੀ ਦਿੱਤੇ ਸਨ.... ਤਾ ਜੋ ਆਪਣੇ ਪਰਿਵਾਰ ਦਾ ਭਵਿੱਖ ਸਵਾਰ ਸਕੇ.. ਪਰ ਬਦਕਿਸਮਤੀ ਸਦਕਾਂ ਉਨਾਂ ਨੂੰ ਉਥੇ ਬੰਧਕ ਬਣਾ ਲਿਆ ਗਿਆ। ਬਿੰਨਾਂ ਤਨਖਾਹ ਸਿਰਫ ਰੋਟੀ ਲਈ ਉਨਾਂ ਤੋਂ ਦਿਨ ਰਾਤ ਕੰਮ ਲਿਆ ਗਿਆ। ਟ੍ਰੇਵਲ ਏਜੰਟ ਨੇ ਉਨਾਂ ਨੂੰ ਸਾਉਦੀ ਲਈ ਟੂਰਿਸਟ ਵੀਜੇ ਉਤੇ ਹੀ ਜਹਾਜ ਚੜਾ ਦਿੱਤਾ ਸੀ.. ਜਿਸ ਦਾ ਉਨਾਂ ਨੂੰ ਪਤਾ ਸਾਉਦੀ ਜਾ ਕੇ ਹੀ ਲੱਗਿਆ।

ਟ੍ਰੈਵਲ ਏਜੰਟ ਦੇ ਧੋਖੇ ਕਾਰਨ ਬੇਸ਼ੱਕ ਓਂਕਾਰ ਚਾਂਦ ਘਰ ਦੀ ਗਰੀਬੀ ਤੇ ਆਪਣੇ ਸੁਪਨ ਪੁਰੇ ਨਹੀਂ ਕਰ ਸਕਿਆ ਪਰ ਉਸ ਦੇ ਸਹੀ ਸਲਾਮਤ ਘਰ ਪਰਤਣ ਕਾਰਨ ਪਰਿਵਾਰ ਖੁਸ਼ ਹੈ। ਪਰਿਵਾਰ ਮੀਡੀਆ ਸਮੇਤ ਸਰਕਾਰ ਦਾ ਵੀ ਧਨਵਾਦ ਕਰ ਰਿਹਾ ਹੈ।

SHOW MORE