HOME » Top Videos » Punjab
Share whatsapp

ਪ੍ਰਕਾਸ਼ ਪੁਰਬ ਮੌਕੇ ਸਿਆਸੀ ਆਗੂਆਂ ਨੇ ਇੰਜ ਦਿੱਤਾ ਸਾਂਝੀਵਾਲਤਾ ਦਾ ਸੁਨੇਹਾ...

Punjab | 03:14 PM IST Nov 06, 2019

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਜਿਸ ਵਿਚ ਉਪ ਰਾਸ਼ਟਰਪਤੀ ਦੇ ਨਾਲ ਨਾਲ ਪੰਜਾਬ, ਹਰਿਆਣਾ ਦੇ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ ਗਿਆ। ਸੈਸ਼ਨ ਤੋਂ ਬਾਅਦ ਸਾਰੀਆਂ ਧਿਰਾਂ ਦੇ ਸਿਆਸੀ ਆਗੂਆਂ ਨੇ ਇਕ ਟੇਬਲ ਉਤੇ ਬੈਠ ਕੇ ਲੰਚ ਕੀਤਾ।

ਸਿਆਸਤ ਵਿਚ ਇਹ ਪਲ ਕਾਫੀ ਘੱਟ ਵੇਖਣ ਨੂੰ ਮਿਲਦੇ ਹਨ ਪੁਰ ਸਿਆਸੀ ਆਗੂਆਂ ਦਾ ਕਹਿਣਾ ਸੀ ਕਿ ਉਹ ਬਾਬੇ ਨਾਨਕ ਦੇ ਸਾਂਝੀਵਾਲਤਾ ਦੇ ਸੁਨੇਹੇ ਮੁੱਖ ਰੱਖ ਕੇ ਅਜਿਹਾ ਕਰ ਰਹੇ ਹਨ। ਹਾਲਾਂਕਿ ਸਿਆਸੀ ਆਗੂ ਇਸ 'ਏਕਤ' ਬਾਰੇ ਘੱਟ ਹੀ ਬੋਲਦੇ ਨਜ਼ਰ ਆਏ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਇਸ 'ਏਕਤਾ' ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਪੱਤਰਕਾਰ ਨੂੰ ਇੰਨਾ ਆਖ ਕੇ ਹੀ ਟਾਲ ਦਿੱਤਾ ਕਿ ਦਾਲ ਬੜੀ ਸਵਾਦ ਹੈ, ਲੱਗਦੈ ਤੂੰ ਵੀ ਭੁੱਖੈਂ, ਛਕ ਲਏ। ਇਸ ਤੋਂ ਇਲਾਵਾ ਕੁਝ ਆਗੂਆਂ ਨੇ ਕਿਹਾ ਕਿ ਇਸ ਸਾਂਝੇ ਸੈਸ਼ਨ ਦਾ ਮਕਸਦ ਸਾਂਝੀਵਾਲਤਾ ਦਾ ਸੁਨੇਹਾ ਦੇਣਾ ਹੈ।

SHOW MORE
corona virus btn
corona virus btn
Loading