HOME » Top Videos » Punjab
Share whatsapp

ਫ਼ਾਜ਼ਿਲਕਾ ਵਿਚ ਕਲਰਕ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ

Punjab | 05:14 PM IST Mar 01, 2020

ਪੰਜਾਬ ਸਰਕਾਰ ਦੇ ਡੇਢ ਕਰੋੜ ਰੁਪਏ ਦੇ ਹੋਲੀ ਬੰਪਰ ਨੇ ਫ਼ਾਜ਼ਿਲਕਾ ਦੇ ਸਵਰਨ ਸਿੰਘ ਨੂੰ ਕਰੋੜਪਤੀ ਬਣਾ ਦਿੱਤਾ ਹੈ । ਜ਼ਿਕਰਯੋਗ ਹੈ ਕਿ ਸਵਰਨ ਸਿੰਘ ਪੰਜਾਬ ਵਾਟਰ ਸਪਲਾਈ ਵਿਭਾਗ ਵਿਚ ਕਲਰਕ ਦੀ ਨੌਕਰੀ ਕਰਦਾ ਹੈ ਤੇ ਇਸੇ ਮਹੀਨੇ ਸੇਵਾ ਮੁਕਤ ਹੋਣ ਵਾਲਾ ਹੈ।

ਸਵਰਨ ਸਿੰਘ ਦਾ ਇੱਕ ਬੇਟਾ ਮਿਊਜ਼ਿਕ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਦੂਜਾ IELTS ਕਰ ਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਹਾਲਾਂਕਿ ਲਾਟਰੀ ਨਿਕਲਣ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਉਹ ਹੁਣ ਇਥੇ ਹੀ ਕੰਮ ਕਰੇਗਾ।

ਬੰਪਰ ਨਿਕਲਣ ਉਤੇ ਉਸ ਦੇ ਘਰ ਵਿਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।ਸਵਰਨ ਸਿੰਘ ਨੇ ਕਿਹਾ ਕਿ ਉਹ 31 ਮਾਰਚ ਨੂੰ ਨੌਕਰੀ ਤੋਂ ਰਿਟਾਇਰ ਹੋਣ ਵਾਲੇ ਸਨ ਅਤੇ ਹੁਣ ਤਾਂ ਉਹਨਾਂ ਨੂੰ ਇੰਨੇ ਰੁਪਏ ਮਿਲਣਗੇ ਕਿ ਉਹ ਆਪਣਾ ਬਿਜ਼ਨਸ ਸ਼ੁਰੂ ਕਰ ਸਕਣਗੇ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਕਿਸਮਤ ਇਸ ਤਰ੍ਹਾਂ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਉਹ ਆਪਣੇ ਬੱਚਿਆਂ ਨੂੰ ਕੋਈ ਕਾਰੋਬਾਰ ਖੋਲ੍ਹ ਕੇ ਦੇਣਗੇ। ਇਸ ਤੋਂ ਇਲਾਵਾ ਇਹ ਕੁਝ ਪੈਸਾ ਦਾਨ ਪੁੰਨ ਉਤੇ ਵੀ ਖਰਚ ਕਰਨਗੇ।

SHOW MORE