HOME » Top Videos » Punjab
Share whatsapp

ਅੰਮ੍ਰਿਤਸਰ ਵਿਚ ਇਕ ਦੋਸਤ ਨੇ ਦੂਜੇ ਦੋਸਤ ਨੂੰ ਮਾਰੀ ਗੋਲੀ

Punjab | 10:47 AM IST Feb 25, 2020

ਅੰਮ੍ਰਿਤਸਰ ਦੇ ਘਨੂੰਪੁਰ ਕਾਲੇ ਖੇਤਰ 'ਚ ਇੱਕ ਨੌਜਵਾਨ ਨੇ ਆਪਣੇ ਹੀ ਦੋਸਤਾ ਗੋਲੀ ਮਾਰ ਕੇ ਕਤਲ ਕਰ ਦਿੱਤਾ।  ਜਾਣਕਾਰੀ ਮੁਤਾਬਕ ਲਾਡੀ ਤੇ ਲਲਿਤ ਪਹਿਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸੀ। ਸੋਮਵਾਰ ਨੂੰ ਸਵੇਰੇ ਲਾਡੀ ਜਦੋਂ ਆਪਣੇ ਘਰ ਵਿਚ ਇਕੱਲਾ ਸੀ ਤਾਂ ਲਲਿਤ ਉਸ ਦੇ ਘਰ ਵਿਚ ਦਾਖਲ ਹੋਇਆ ਤੇ ਲਾਡੀ 'ਤੇ ਫਾਇਰਿੰਗ ਕਰ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲਲਿਤ ਫਰਾਰ ਹੈ। ਲਾਡੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਲਲਿਤ ਖੁਦ ਨਸ਼ਾ ਕਰਨ ਦੇ ਨਾਲ ਨਾਲ ਇਲਾਕੇ ਚ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHOW MORE