HOME » Top Videos » Punjab
Share whatsapp

ਪੰਚਾਇਤੀ ਚੋਣਾਂ: ਹਿੰਸਕ ਝੜਪ 'ਚ ਇੱਕ ਵਿਅਕਤੀ ਦੀ ਮੌਤ

Punjab | 12:17 PM IST Dec 30, 2018

ਫਿਰੋਜ਼ਪੁਰ ਦੇ ਕਸਬਾ ਮਮਦੋਦ ਦੇ ਪਿੰਡ ਲਖਮੀਰ ਹਿੰਸਕ ਝੜਪ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਰਨ ਵਾਲੇ ਦੀ ਉਮਰ 60 ਸਾਲ ਦੀ ਦੱਸੀ ਜਾ ਰਹੀ ਹੈ, ਜਿਹੜਾ ਪੋਲਿੰਗ ਬੂਥ ਉੱਤੇ ਵੋਟ ਪਾਉਣ ਆਇਆ ਸੀ। ਇਸਦੇ ਨਾਲ ਹੀ ਇਸ ਪਿੰਡ ਵਿੱਚ ਹੋਈ ਝੜਪ ਦੌਰਾਨ ਬੈਲਟ ਬਾਕਸ ਨੂੰ ਅੱਗ ਲਾਈ ਗਈ ਹੈ। ਬੈਲਟ ਬਾਕਸ ਨੂੰ ਅੱਗ ਲੱਗਣ ਤੇ ਹਫ਼ੜਾ-ਦਫੜੀ ਮੱਚ ਹੈ ਤੇ ਲੋਕ ਇਧਰ -ਉਧਰ ਭੱਜਦੇ ਨਜ਼ਰ ਆ ਰਹੇ ਹਨ। ਲੋਕ ਇੱਧਰ-ਉੱਧਰ ਭੱਜਦੇ ਨਜ਼ਰ ਆ ਰਹੇ ਹਨ।

ਪੰਜਾਬ ਦੀਆਂ 13,276 ਪੰਚਾਇਤਾਂ ਵਿੱਚੋਂ 4363 ਪੰਚਾਇਤਾਂ ਦੇ ਸਰਪੰਚ ਤੇ 46,754 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਪੰਜਾਬ ਵਿੱਟ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿਨ੍ਹਾਂ ਵਿੱਚੋਂ 6688245 ਪੁਰਸ਼, 60,66,245 ਔਰਤਾਂ ਤੇ 97 ਕਿੰਨਰ ਹਨ। 12,276 ਪੰਚਾਇਤਾਂ ਵਿੱਚੋਂ 4,363 ਸਰਪੰਚ ਬਿਨਾ ਮੁਕਾਬਲਾ ਚੁਣੇ ਜਾ ਚੁੱਕੇ ਹਨ। ਸਰਪੰਚੀ ਦੀਆਂ 8,913 ਸੀਟਾਂ ਲਈ 22,801 ਤੇ ਪੰਚੀ ਲਈ 76,960 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੂਬੇ ਵਿਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ।

SHOW MORE