ਸਿੱਧੂ-ਇਮਰਾਨ ਦੀ ਯਾਰੀ ਦੇ ਚਰਚੇ, ਹੁਣ ਟਰੱਕ ਵਾਲੀ ਇਹ ਵੀਡੀਓ ਚਰਚਾ ਵਿੱਚ..
Punjab | 01:10 PM IST Nov 04, 2019
ਸੋਸ਼ਲ਼ ਮੀਡੀਆ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਣ ਤੇ ਨਵਜੋਤ ਸਿੰਘ ਸਿੱਧੂ ਦੀ ਯਾਰੀਆਂ ਦੇ ਚਰਚੇ ਬਹੁਤ ਹੋ ਰਹੇ ਹਨ। ਕਰਤਾਰਪੁਰ ਲਾਂਘੇ ਨੂੰ ਖੁਲਵਾਉਣ ਦੇ ਮਾਮਲੇ ਵਿੱਚ ਸਿਰਹਾ ਸਿੱਧੂ ਦੇ ਸਿਰ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਹੁਣ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਟਰੱਕ ਦੇ ਵਿੱਛੇ ਇਮਰਾਨ ਖਾਨ ਤੇ ਸਿੱਧੂ ਦੀ ਤਸਵੀਰ ਲੱਗੀ ਹੈ। ਇਸ ਵੀਡੀਓ ਵਿੱਚ ਜਿੰਦਾਬਾਦ ਰਹਿਣ ਬੀਲੋ ਯਾਰੀਆਂ, ਜਿੰਨਾ ਕਰਕੇ ਜਿਉਂਦਾ ਜੱਟ ਨੀ..ਗਾਣਾ ਚੱਲ ਰਿਹਾ ਹੈ। ਇਸ ਬਾਰੇ ਹਾਲੇ ਕੋਈ ਪਤਾ ਨਹੀਂ ਹੈ ਕਿ ਇਹ ਵੀਡੀਓ ਕਿਸ ਦੇਸ਼ ਦੀ ਹੈ।
ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਨੇ ਹੁਣ ਸੋਸ਼ਲ ਮੀਡੀਆ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਅਸਲੀ ‘ਨਾਇਕ’ ਬਣਾ ਦਿੱਤਾ ਹੈ। ਕਾਂਗਰਸੀ ਆਗੂ ਵੀ ਸਿੱਧੂ ਦੇ ਹੱਕ ’ਚ ਨਿੱਤਰ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਨਿਊਜ਼ ਚੈਨਲਾਂ ਵੱਲੋਂ ਲਈ ਗਈ ਸਿੱਧੂ ਦੀ ਇੰਟਰਵਿਊ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪੁਰਾਣੇ ਤੇ ਨਵੇਂ ਬਿਆਨ ਚਲਾਏ ਜਾ ਰਹੇ ਹਨ। ਲਗਾਤਾਰ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਲੋਕ ਕਰਤਾਰਪੁਰ ਲਾਂਘੇ ਲਈ ਨਵਜੋਤ ਸਿੰਘ ਸਿੱਧੂ ਨੂੰ ‘ਹੀਰੋ’ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਲਾਂਘੇ ਦੇ ਖੁੱਲ੍ਹਣ ਦਾ ਅਸਲੀ ਸਿਹਰਾ ਸਿੱਧੂ ਨੂੰ ਹੀ ਜਾਂਦਾ ਹੈ।
ਪਾਕਿਸਤਾਨ ਜਾਣ ਲਈ ਪੱਬਾਂ ਭਾਰ ਹੋਏ ਸਿੱਧੂ ਉਤੇ ਪੰਜਾਬ ਦੀ ਸਿਆਸਤ ਚ ਚਰਚਾ ਭਖੀ ਗਈ ਹੈ। ਹਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਇਸ ਮਾਮਲੇ ਭਾਵੇਂ ਸੀਐੱਮ ਕੈਪਟਨ ਨੇ ਬੇੱਸ਼ਕ ਚੁੱਪੀ ਧਾਰੀ ਹੋਈ ਹੈ ਪਰ ਉਨ੍ਹਾਂ ਦੇ ਮੰਤਰੀ ਸਿੱਧੂ ਦੀਆਂ ਜੰਮ ਕੇ ਤਾਰੀਫਾਂ ਕਰ ਰਹੇ ਹਨ। ਪਾਕਿਸਾਤਨ ਤੋਂ ਆਏ ਸੱਦੇ ਨੂੰ ਲੈ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਾ ਸਿਰਫ਼ ਸਿੱਧੂ ਦਾ ਬਚਾਓ ਕੀਤਾ, ਸਗੋ ਉਨਾਂ ਮੁਤਾਬਕ ਲਾਂਘੇ ਖੁੱਲ੍ਹਣ ਨੂੰ ਲੈ ਕੇ ਸਿੱਧੂ ਦਾ ਯੋਗਦਾਨ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਨੇ ਕਰਤਾਰਪੁਰ ਲਾਂਘੇ ਸਿਰਹਾ ਨਵਜੋਤ ਸਿੰਘ ਨੂੰ ਹੀ ਦਿੱਤਾ। ਸੁਨੀਲ ਜਾਖੜ ਦੇ ਵਾਂਗ ਕੈਪਟਨ ਦੇ ਨਵੇਂ ਸਿਆਸੀ ਸਲਾਹਕਾਰ ਰਾਜਾ ਵੜਿੰਗ ਨੇ ਵੀ ਸਿੱਧੂ ਦੀ ਜੰਮ ਕੇ ਤਾਰੀਫ ਕੀਤੀ ਹੈ।
ਆਪ’ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਨਵਜੋਤ ਸਿੱਧੂ ਦੀ ਦੋਸਤੀ ਦੀ ਅਹਿਮ ਭੂਮਿਕਾ ਹੈ।
-
PSPCL ਦਾ JE ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
-
'ਸਰਹੱਦੀ ਇਲਾਕਾ ਵਾਸੀ ਸੱਚੇ ਦੇਸ਼ ਭਗਤ, ਏਕਤਾ ਨੂੰ ਕਾਇਮ ਰੱਖਣ ਲਈ ਹਰ ਔਕੜ ਨੂੰ ਝੱਲਿਆ'
-
ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ ਨੂੰ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ
-
-
ਟ੍ਰੈਫਿਕ ਖੁਲਵਾਉਣ ਲਈ ਨੌਜਵਾਨ ਨੇ ਕੱਢ ਲਿਆ ਰਿਵਾਲਵਰ, Video ਸੋਸ਼ਲ ਮੀਡੀਆ 'ਤੇ ਵਾਇਰਲ
-
NRI ਦੇ ਪਿਤਾ ਨੂੰ ਅਗਵਾ ਕਰਕੇ 3 ਕਰੋੜ ਦੀ ਫਿਰੌਤੀ ਮੰਗੀ, ਵੱਡੇ ਗਿਰੋਹ ਦਾ ਪਰਦਾਫਾਸ਼