HOME » Top Videos » Punjab
Share whatsapp

ਪੰਚਾਇਤੀ ਚੋਣਾਂ 'ਚ ਆਹਮੋ-ਸਾਹਮਣੇ NRI 'ਤੇ ਪਿੰਡ ਦੀ ਔਰਤ

Punjab | 12:05 PM IST Dec 26, 2018

Munish Garg

30 ਦਸੰਬਰ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾ ਨੂੰ ਲੈ ਕੇ ਪਿੰਡਾਂ ਵਿੱਚ ਖੂਬ ਸਿਆਸਤ ਦੇਖਣ ਨੂੰ ਮਿਲ ਰਹੀ ਹੈ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿੱਚ ਸਭ ਤੋ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਇੱਕ ਪਾਸੇ ਵਿਦੇਸ਼ ਤੋ ਪੜ ਕੇ ਆਈਆਂ ਨੋਜਵਾਨ ਹੈ ਤਾਂ ਦੂਜੇ ਪਾਸੇ ਪਿੰਡ ਦੀ ਸਧਾਰਨ ਔਰਤ ਆਪਣੀ ਕਿਸਮਤ ਅਜਮਾ ਰਹੀ ਹੈ। ਪਿੰਡ ਵਾਸੀ ਆਪਣੇ ਪਿੰਡ ਦੀਆਂ ਮੁਸ਼ਕਲਾਂ ਹੱਲ ਕਰਨ ਵਾਲੇ ਨੂੰ ਸਰਪੰਚ ਚੁਣੇ ਜਾਣ ਦੀ ਗੱਲ ਕਰ ਰਹੇ ਹਨ।

ਸਬ ਡਵੀਜਨ ਤਲਵੰਡੀ ਸਾਬੋ ਦੇ ਸਾਰੇ ਪਿੰਡਾਂ ਵਿੱਚ ਹੀ ਪੰਚਾਇਤੀ ਚੋਣਾਂ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ ਪਰ ਪਿੰਡ ਗਾਟਵਾਲੀ ਦੀ ਸਰਪੰਚੀ ਤੇ ਸਭ ਦੀ ਨਜਰ ਲੱਗੀ ਹੋਈ ਹੈ।ਹਰਿਆਣਾ ਨਾਲ ਲਗਦਾ ਪਿੰਡ ਗਟਵਾਲੀ ਦੇ ਲੋਕਾਂ ਦੀਆਂ ਹੋਰਨਾ ਪਿੰਡਾਂ ਵਾਂਗ ਮੁਸਕਲਾਂ ਦੀ ਲਿਸਟ ਕਾਫੀ ਲੰਮੀ ਹੈ,1983 ਦੇ ਸਮੇ ਦੀ ਸਾਬਕਾ ਟਰਾਸਪੋਰਟ ਮੰਤਰੀ ਅਵਤਾਰ ਸਿੰਘ ਗਾਟਵਾਲੀ ਦੇ ਇਸ ਕਰੀਬ 500 ਘਰਾਂ ਵਾਲੇ ਪਿੰਡ ਵਿੱਚ 1597 ਵੋਟਰ ਹਨ ਜਿੰਨਾ ਵਿੱਚ 857 ਮਰਦ ਅਤੇ 740 ਔਰਤਾਂ ਵੋਟਰ ਹਨ।ਪਿੰਡ ਵਿੱਚ 9 ਪੰਚਾਇਤ ਮੈਬਰ ਅਤੇ ਇੱਕ ਸਰਪੰਚ ਦੀ ਚੋਣ ਕੀਤੀ ਜਾਣੀ ਹੈ। ਪਿੰਡ ਵਿੱਚ ਸਰਕਾਰੀ ਹਾਈ ਸਕੂਲ ਹੈ ਤਾਂ ਪਿੰਡ ਵਾਲੇ ਸੀਨੀਅਰ ਸੈਕੰਡਰੀ ਸਕੂਲ ਦੀ ਮੰਗ ਕਰ ਰਹੇ ਹਨ ਪਿੰਡ ਵਿੱਚ ਪੀਣ ਦੇ ਪਾਣੀ ਲਈ ਵਾਟਰ ਵਰਕ ਹੈ ਪਰ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਨਹੀ ਮਿਲਦਾ ਤੇ ਸਿਹਤ ਸਹੂਲਤਾਂ ਦਾ ਵੀ ਪਿੰਡ ਵਿੱਚ ਕੋਈ ਸਰਕਾਰੀ ਸਾਧਨ ਨਹੀ ਹੈ।ਪਿੰਡ ਦੇ ਲੋਕਾ ਦੀਆਂ ਗਲੀਆਂ ,ਛੱਪੜ ਦੀ ਚਾਰ ਦਵਾਰੀ ਤੋ ਇਲਾਵਾ ਸੜਕਾ ਦੀ ਮੰਗ ਵੀ ਹੈ ਪਰ ਸਭ ਤੋ ਵੱਧ ਔਰਤਾਂ ਪਿੰਡ ਵਿੱਚ ਨਸੇ ਖਤਮ ਕਰਨ ਦੀ ਮੰਗ ਤੇ ਜੋਰ ਦੇ ਰਹੀਆਂ ਹਨ।ਪਿੰਡ ਵਾਸੀਆਂ ਉਹਨਾਂ ਦੀਆਂ ਮੁਸਕਲਾਂ ਦੂਰ ਕਰਨ ਵਾਲੇ ਦੇ ਸਿਰ ਤੇ ਸਰਪੰਚੀ ਦਾ ਤਾਜ ਸਜਾਉਣ ਦੀ ਗੱਲ ਕਰ ਰਹੇ ਸਨ ਸੁਣੋ ਲੋਕਾਂ ਦੀ ਜੁਬਾਨੀ।

ਉਧਰ ੩੦ ਦਸੰਬਰ ਦੇ ਚੋਣ ਦੰਗਲ ਵਿੱਚ ਦੋ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਜਿੰਨਾ ਵਿੱਚ ਇੱਕ ਪਿੰਡ ਦਾ ਪੜੀਆਂ ਲਿਖੀਆਂ ਨੋਜਵਾਨ ਹੈ ਤਾਂ ਦੂਜੀ ਪਿੰਡ ਦੀ ਸਧਾਰਨ ਅੋਰਤ ਹੈ।ਦੋਵਾਂ ਵਿੱਚ ਕਾਟੇ ਦੀ ਟੱਕਰ ਹੈ ਤੇ ਦੋਵੇ ਹੀ ਪਿੰਡ ਦੇ ਲੋਕਾਂ ਦੀਆਂ ਮੁਸਕਲਾ ਹੱਲ ਕਰਨ ਦਾ ਭਰੋਸਾ ਵੋਟਰਾਂ ਨੂੰ ਦੇ ਰਹੇ ਹਨ।ਨੋਜਵਾਨ ਪਿੰਡ ਦੇ ਨੋਜਵਾਨਾਂ ਲਈ ਭਲਾਈ ਦੇ ਕੰਮ ਕਰਨ ਦੇ ਨਾਲ ਨਾਲ ਨਸਾ ਖਤਮ ਕਰਨਾ ਮੁੱਖ ਕੰੰਮ ਦਸਦਾ ਹੈ ਤਾਂ ਮਹਿਲਾ ਉਮੀਦਵਾਰ ਪਿੰਡ ਦੀਆਂ ਔਰਤਾਂ ਦੀਆਂ ਮੁਸਕਲਾਂ ਹੱਲ ਕਰਨ ਦੇ ਨਾਲ ਹਰ ਗਰੀਬ ਦਾ ਸਹਾਰਾ ਬਨਣ ਦਾ ਵਾਅਦਾ ਕਰ ਰਹੀ ਹੈ।

SHOW MORE