HOME » Top Videos » Punjab
Share whatsapp

ਸ਼ੇਰ ਸਿੰਘ ਘੁਬਾਇਆ ਦੀ ਪਤਨੀ ਨੇ ਸ਼ਰੇਆਮ ਲਾਈ ਚੋਣ ਪਰਚੀ 'ਤੇ ਮੋਹਰ, ਕਿਹਾ, ਇਸ ਨਾਲ ਕੁਝ ਨਹੀਂ ਹੁੰਦਾ

Punjab | 04:55 PM IST Dec 30, 2018

ਘੁਬਾਇਆ ਪਰਿਵਾਰ ਕਿਸੇ ਨਾ ਕਿਸੇ ਮਾਮਲੇ ਵਿਚ ਹਮੇਸ਼ਾਂ ਚਰਚਾ ਵਿਚ ਰਹਿੰਦਾ ਹੈ। ਅੱਜ ਪੰਚਾਇਤੀ ਚੋਣਾਂ ਵਿਚ ਘੁਬਾਇਆ ਪਰਿਵਾਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਆਇਆ। ਜਿਸ ਵਿਚ ਫਿਰੋਜਪੁਰ ਤੋਂ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਉਨ੍ਹਾਂ ਦੇ ਪੁੱਤਰ ਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਸਮੇਤ ਪੂਰਾ ਪਰਿਵਾਰ ਸ਼ਾਮਲ ਸੀ।

ਇਸ ਮੌਕੇ ਸ਼ੇਰ ਸਿੰਘ ਘੁਬਾਇਆ ਦੀ ਪਤਨੀ ਨੇ ਚੋਣ ਅਮਲੇ ਦੇ ਸਾਹਮਣੇ ਹੀ ਚੋਣ ਪਰਚੀ ਉਤੇ ਮੋਹਰ ਲਾ ਦਿੱਤੀ। ਚੋਣ ਅਮਲਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਰਿਹਾ ਹੈ ਪਰ ਉਨ੍ਹਾਂ ਇਹ ਕਹਿ ਕੇ ਪਰਚੀ ਉਤੇ ਮੋਹਰ ਲਾ ਦਿੱਤੀ ਕਿ ਇਸ ਨਾਲ ਕੁਝ ਨਹੀਂ ਹੁੰਦਾ। ਉਸ ਸਮੇਂ ਸ਼ੇਰ ਸਿੰਘ ਘੁਬਾਇਆ ਪਿੱਛੇ ਖੜ੍ਹੇ ਚੁੱਪਚਾਪ ਇਹ ਸਭ ਵੇਖ ਰਹੇ ਸਨ। ਜਦੋਂ ਇਸ ਬਾਰੇ ਘੁਬਾਇਆ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ, ਭਾਵੇਂ ਜਿਸ ਮਰਜੀ ਢੰਗ ਨਾਲ ਕੀਤਾ ਗਿਆ ਹੋਵੇ।

ਪੰਜਾਬ ਦੀਆਂ 13,276 ਪੰਚਾਇਤਾਂ ਵਿੱਚੋਂ 4363 ਪੰਚਾਇਤਾਂ ਦੇ ਸਰਪੰਚ ਤੇ 46,754 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਪੰਜਾਬ ਵਿੱਟ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿਨ੍ਹਾਂ ਵਿੱਚੋਂ 6688245 ਪੁਰਸ਼, 60,66,245 ਔਰਤਾਂ ਤੇ 97 ਕਿੰਨਰ ਹਨ। 12,276 ਪੰਚਾਇਤਾਂ ਵਿੱਚੋਂ 4,363 ਸਰਪੰਚ ਬਿਨਾ ਮੁਕਾਬਲਾ ਚੁਣੇ ਜਾ ਚੁੱਕੇ ਹਨ। ਸਰਪੰਚੀ ਦੀਆਂ 8,913 ਸੀਟਾਂ ਲਈ 22,801 ਤੇ ਪੰਚੀ ਲਈ 76,960 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੂਬੇ ਵਿਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ।

SHOW MORE