ਪੰਚਾਇਤੀ ਚੋਣਾਂ: ਬੇਗਮਪੁਰਾ ਵਿਚ ਪੜ੍ਹੀ-ਲਿਖੀ ਨੂੰਹ ਨੇ ਸੱਸ ਨੂੰ ਹਰਾਇਆ
Punjab | 06:05 PM IST Dec 30, 2018
ਜਲੰਧਰ ਦੇ ਪਿੰਡ ਬੇਗਮਪੁਰਾ ਵਿਚ ਸੱਸ ਤੇ ਨੂੰਹ ਵਿਚ ਫਸਵਾਂ ਮੁਕਾਬਲਾ ਹੋਇਆ। ਨੂੰਹ-ਸੱਸ ਇਕ ਦੂਜੇ ਦੇ ਖਿਲ਼ਾਫ ਚੋਣਾਂ ਲੜ ਰਹੀਆਂ ਸਨ, ਜਿਸ ਵਿਚ ਨੂੰਹ ਦੀ ਜਿੱਤ ਹੋਈ। 60 ਘਰਾਂ ਦੇ ਪਿੰਡ ਵਿਚ 160 ਵੋਟਾਂ ਸਨ। ਜਿਥੇ ਪਿੰਡ ਵਾਸੀਆਂ ਵੱਲੋਂ ਮਿਲ ਬੈਠ ਕੇ ਪੰਚਾਂ ਦੀ ਤਾਂ ਚੋਣ ਕਰ ਲਈ ਗਈ ਪਰ ਸਰਪੰਚੀ ਦਾ ਪੇਚ ਉਸ ਸਮੇ ਫਸ ਗਿਆ ਜਦ ਇਕ ਪਰਿਵਾਰ ਦੀ ਪੜ੍ਹੀ ਲਿਖੀ ਨੂੰਹ ਸਰਪੰਚੀ ਲਈ ਮੁੱਖ ਦਾਅਵੇਦਾਰ ਬਣ ਕੇ ਸਾਹਮਣੇ ਆਈ ਹੈ ਪਰ ਉਸ ਦੀ ਸੱਸ ਨੇ ਇਹ ਕਹਿ ਕੇ ਦਾਅਵਾ ਠੋਕ ਦਿੱਤਾ ਕਿ ਉਹ ਪਿਛਲੇ 15 ਸਾਲਾਂ ਤੋ ਪੰਚੀ ਦਾ ਤਜਰਬਾ ਰੱਖਦੀ ਹੈ ਜਿਸ ਕਰਕੇ ਸਰਪੰਚੀ ਤੇ ਉਸ ਦਾ ਹੱਕ ਬਣਦਾ ਹੈ, ਜਿਸ ਕਰਕੇ ਵੋਟਰ ਸ਼ੰਸੋਪੰਜ ਵਿੱਚ ਸਨ ਕਿ ਉਹ ਪੜ੍ਹੀ ਲਿਖੀ ਨੂੰ ਕਮਲਜੀਤ ਨੂੰ ਵੋਟ ਪਾਉਣ ਜਾਂ ਉਸ ਦੀ ਸੱਸ ਬਿਮਲਾ ਰਾਣੀ ਦੇ 15 ਸਾਲਾਂ ਦੇ ਤਜਰਬੇ ਨੂੰ ਸਲੂਟ ਕਰਨ।
ਜਿਥੇ ਨੂੰਹ ਨੌਜਵਾਨ ਪੀੜੀ ਨੂੰ ਅੱਗੇ ਆਉਣ ਦੀ ਗੱਲ਼ ਕਹਿ ਰਹੀ ਸੀ, ਉਥੇ ਸੱਸ ਆਪਣੇ ਤਜਰਬੇ ਨੂੰ ਮੁੱਖ ਰਖਦਿਆਂ ਕੰਮ ਕਰਾਉਣ ਦੇ ਢੰਗ ਤਰੀਕਿਆਂ ਦਾ ਪਤਾ ਹੋਣ ਦਾ ਕਹਿ ਕੇ ਆਪਣਾ ਹੱਕ ਦੱਸ ਰਹੀ ਹੈ, ਪਰ ਨੂੰਹ -ਸੱਸ ਦਾ ਮੁਕਾਬਲਾ ਆਹਮੋ ਸਾਹਮਣੇ ਹੋਣ ਕਾਰਨ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਕਾਫੀ ਚਰਚਾ ਬਣਿਆ ਰਿਹਾ। ਆਖਰ ਨੂੰਹ ਨੇ ਬਾਜ਼ੀ ਮਾਰ ਲਈ।
-
Raksha Bandhan 2022: ਲੋਕਾਂ ਨੇ ਮੂਸੇਵਾਲਾ ਦੀ ਬੁੱਤ ਨੂੰ ਬੰਨ੍ਹੀ ਰੱਖੜੀ, ਦੇਖੋ ਵੀਡੀਓ
-
ਸਪੀਕਰ ਦੇ ਸੁਰਖਿਆ ਮੁਲਾਜ਼ਮਾਂ ਵਲੋਂ ਟਰੱਕ ਡਰਾਈਵਰ ਦੀ ਕੁੱਟਮਾਰ, ਸੰਧਵਾਂ ਨੇ ਮੰਗੀ ਮਾਫ਼ੀ
-
ਪੰਜਾਬ ਸਰਕਾਰ ਵੱਲੋਂ VC ਡਾ. ਬਹਾਦਰ ਦਾ ਅਸਤੀਫਾ ਮਨਜੂਰ, ਮੁੱਖ ਮੰਤਰੀ ਨੇ ਕਹੀ ਵੱਡੀ ਗੱਲ
-
ਨਸ਼ਿਆਂ ਨੂੰ ਰੋਕਣ ਲਈ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਾਂਝੇ ਯਤਨ ਕਰਨ ਲਈ ਆਖਿਆ
-
-