HOME » Top Videos » Punjab
Share whatsapp

ਤਰਨਤਾਰਨ ਵਿਚ ਪੋਲਿੰਗ ਬੂਥ ਅੰਦਰ ਖੂਨੀ ਝੜਪ, ਡਾਂਗਾਂ, ਇੱਟਾਂ ਨਾਲ ਹਮਲਾ

Punjab | 03:50 PM IST Dec 30, 2018

ਤਰਨਤਾਰਨ ਦੇ ਪਿੰਡ ਭੋਜੀਆਂ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੋਲਿੰਗ ਬੂਥ ਵਿੱਚ ਖੂਨੀ ਝੜਪ ਹੋ ਗਈ। ਦੋ ਉਮੀਦਵਾਰ ਵੋਟ ਪਾਉਣ ਸਬੰਧੀ ਹੱਥੋ-ਪਾਈ ਹੋ ਗਏ। ਸਰਕਾਰੀ ਹਾਈ ਸਕੂਲ ਪਿੰਡ ਭੋਜੀਆਂ ਵਿੱਚ ਜ਼ਬਰਦਸਤ ਝੜਪ ਹੋਈ।

ਇਸ ਪਿੱਛੋਂ ਪੋਲਿੰਗ ਬੂਥ ਅੰਦਰ ਦੋਵੇ ਧਿਰਾਂ ਆਪਸ ਵਿੱਚ ਭਿੜ ਗਈਆਂ। ਲੋਕਾਂ ਨੇ ਇੱਕ-ਦੂਜੇ ਨੂੰ ਚਪੇੜਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਹਰ ਡਾਂਗਾਂ-ਸੋਟੇ ਵੀ ਚੱਲੇ। ਕਈਆਂ ਨੇ ਪੱਧਰਬਾਜ਼ੀ ਵੀ ਕੀਤੀ। ਪੁਲਿਸ ਨੇ ਕਿਸੇ ਤਰ੍ਹਾਂ ਦੋਵਾਂ ਧਿਰਾ ਨੂੰ ਸ਼ਾਂਤ ਕਰਵਾਇਆ। ਪੁਲਿਸ ਮੁਤਾਬਕ ਦੋ ਜਣੇ ਜ਼ਖ਼ਮੀ ਹੋਏ।

ਪੰਜਾਬ ਦੀਆਂ 13,276 ਪੰਚਾਇਤਾਂ ਵਿੱਚੋਂ 4363 ਪੰਚਾਇਤਾਂ ਦੇ ਸਰਪੰਚ ਤੇ 46,754 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਪੰਜਾਬ ਵਿੱਟ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿਨ੍ਹਾਂ ਵਿੱਚੋਂ 6688245 ਪੁਰਸ਼, 60,66,245 ਔਰਤਾਂ ਤੇ 97 ਕਿੰਨਰ ਹਨ। 12,276 ਪੰਚਾਇਤਾਂ ਵਿੱਚੋਂ 4,363 ਸਰਪੰਚ ਬਿਨਾ ਮੁਕਾਬਲਾ ਚੁਣੇ ਜਾ ਚੁੱਕੇ ਹਨ। ਸਰਪੰਚੀ ਦੀਆਂ 8,913 ਸੀਟਾਂ ਲਈ 22,801 ਤੇ ਪੰਚੀ ਲਈ 76,960 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੂਬੇ ਵਿਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ।

SHOW MORE