HOME » Videos » Punjab
Share whatsapp

ਇਤਿਹਾਸ ਸਿਰਜਣ ਵਾਲੀ ਇਸ ਲੜਕੀ ਨੇ ਦੱਸੇ ਆਪਣੇ ਵੱਡੇ ਇਰਾਦੇ, ਜਾਣ ਕੇ ਹੋ ਜਾਵੋਗੇ ਹੈਰਾਨ..

Punjab | 05:06 PM IST Sep 08, 2018

ਸੁਖਵਿੰਦਰ ਸਿੰਘ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ’ਚ ਕਨੂਪ੍ਰਿਯਾ ਪਹਿਲੀ ਮਹਿਲਾ ਪ੍ਰਧਾਨ ਬਣੀ ਹੈ। ਐੱਸਐੱਫਐੱਸ ਵੱਲੋਂ ਪ੍ਰਧਾਨਗੀ ਲਈ ਉਸਨੇ ਨੇ 2802 ਵੋਟਾਂ ਹਾਸਲ ਕੀਤੀਆਂ ਤੇ ਇਤਿਹਾਸ ਸਿਰਜਦਿਆਂ ਜਿੱਤ ਦਰਜ ਕੀਤੀ ਹੈ। ਕਨੂਪ੍ਰਿਯਾ ਦੀ ਜਿੱਤ ਤੋਂ ਬਾਅਦ News18 ਪੰਜਾਬ ਨੇ ਉਸ ਨਾਲ ਮੁਲਕਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਦ੍ਰਿੜ ਇਰਾਦਿਆਂ ਬਾਰੇ ਦੱਸਿਆ। ਜਿਸਦਾ ਵੀਡੀਓ ਉੱਪਰ ਅੱਪਲੋਡ ਹੈ। 

ਕਨੂਪ੍ਰਿਯਾ ਦੀ ਇਹ ਜਿੱਤ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਸ ਨੇ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ, ਜਿਹੜੀਆਂ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਣ ਲਈ ਪੱਬਾਂ ਭਾਰ ਰਹਿੰਦੀਆਂ ਹਨ, ਦੇ ਵਿਦਿਆਰਥੀ ਵਿੰਗਾਂ ਨੂੰ ਪਛਾੜਿਆ ਹੈ।

ਯੂਨੀਵਰਸਿਟੀ ਵਿਚ ਕੁੜੀਆਂ ਦੀ ਗਿਣਤੀ ਭਾਵੇਂ 60 ਫ਼ੀਸਦ ਤੋਂ ਉਪਰ ਹੈ ਪਰ ਕੋਈ ਵੀ ਵਿਦਿਆਰਥੀ ਧਿਰ ਇਸ ਅਹੁਦੇ ਲਈ ਕੁੜੀ ਨੂੰ ਉਮੀਦਵਾਰ ਬਣਾਉਣ ਬਾਰੇ ਸੁਫ਼ਨਾ ਵੀ ਨਾ ਲੈ ਸਕੀ। ਇਹ ਸਿਰਫ ਐੱਸਐੱਫਐੱਸ ਦੀ ਖਰੀ ਸਿਆਸਤ ਦਾ ਤਕਾਜ਼ਾ ਸੀ ਕਿ ਇਹ ਮੁਕਾਮ ਹਾਸਲ ਹੋ ਸਕਿਆ ਹੈ। ਇਸ ਜਥੇਬੰਦੀ ਨੇ ਅਸਲ ਵਿਚ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿਚ ਬਹੁਤ ਸਾਰੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ। ਇਨ੍ਹਾਂ ਵਿਚ ਚੋਣਾਂ ਨੂੰ ਬਾਹੂਬਲ ਅਤੇ ਪੈਸੇ ਵਾਲੀ ਦਲਦਲ ਵਿਚੋਂ ਕੱਢ ਕੇ ਨਿਰੋਲ ਮੁੱਦਿਆਂ ਉੱਤੇ ਲੈ ਕੇ ਆਉਣਾ ਸਭ ਤੋਂ ਅਹਿਮ ਹੈ।

SHOW MORE