HOME » Top Videos » Punjab
Share whatsapp

ਸੁਖਬੀਰ ਤੇ ਹਰਸਿਮਰਤ ਵਿਚੋਂ ਕੌਣ ਬਣੇਗਾ ਮੰਤਰੀ? ਸੁਣੋ, ਬਾਦਲ ਨੇ ਕੀ ਕਿਹਾ....

Punjab | 06:14 PM IST May 24, 2019

ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਤੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਦੀ ਜਿੱਤ ਉਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਇਹ ਜਿੱਤ ਪਾਰਟੀ ਨੂੰ ਬਦਨਾਮ ਕਰਨ ਵਾਲਿਆਂ ਲਈ ਮੂੰਹ ਤੋੜ ਜਵਾਬ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਭ ਤੋਂ ਵੱਧ ਪਾਪ ਕੀਤੇ ਹਨ।

ਇਸ ਪਾਰਟੀ ਨੇ ਦਰਬਾਰ ਸਾਹਿਬ ਉਤੇ ਹਮਲਾ ਕਰਵਾਇਆ, ਸਿੱਖਾਂ ਦਾ ਕਤਲੇਆਮ ਕਰਵਾਇਆ, ਜੋ ਲੋਕ ਕਾਂਗਰਸ ਨੂੰ ਵੋਟ ਪਾ ਰਹੇ ਹਨ, ਉਹ ਕਾਂਗਰਸ ਦੇ ਇਨ੍ਹਾਂ ਕਾਰਿਆਂ ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਮੁੜ ਜਿੱਤ ਉਤੇ ਉਨ੍ਹਾਂ ਤੋਂ ਵੱਧ ਕੋਈ ਖ਼ੁਸ਼ ਨਹੀਂ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਵਾਰ ਸੁਖਬੀਰ ਤੇ ਹਰਸਿਮਰਤ ਬਾਦਲ ਵਿਚੋਂ ਕੌਣ ਮੰਤਰੀ ਬਣੇਗਾ, ਤਾਂ ਉਨ੍ਹਾਂ ਨੇ ਸਵਾਲ ਟਾਲਦੇ ਹੋਏ ਆਖਿਆ ਕਿ ਇਹ ਫੈਸਲਾ ਮੋਦੀ ਨੇ ਲੈਣਾ ਹੈ, ਜਿਸ ਨੂੰ ਮਰਜ਼ੀ ਲਵੇ। ਮੈਂ ਇਸ ਬਾਰੇ ਕੁੱਝ ਨਹੀਂ ਕਹਿਣਾ।

SHOW MORE