HOME » Videos » Punjab
Share whatsapp

ਨਾਭਾ ਹਲਕੇ ਵਿਚ ਮਹਾਰਾਣੀ ਪ੍ਰਨੀਤ ਕੌਰ ਦੀ ਪਹਿਲੀ ਰੈਲੀ ਨੂੰ ਸਫਲ ਬਣਾਉਣ ਲਈ ਲੈਣਾ ਪਿਆ ਬਾਹਰਲੇ ਹਲਕਿਆਂ ਦੇ ਲੋਕਾ ਦਾ ਸਹਾਰਾ

Punjab | 10:49 AM IST Apr 08, 2019

ਨਾਭਾ ਹਲਕੇ ਵਿਚ ਮਹਾਰਾਣੀ ਪ੍ਰਨੀਤ ਕੌਰ ਦੀ ਪਹਿਲੀ ਰੈਲੀ ਨੂੰ ਸਫਲ ਬਣਾਉਣ ਲਈ ਬਾਹਰਲੇ ਹਲਕਿਆ ਦੇ ਲੋਕਾ ਦਾ ਸਹਾਰਾ ਲੈਣਾ ਪਿਆ। ਇਸ ਰੈਲੀ ਵਿਚ ਸੈਕੜੇ ਲੋਕ ਬਾਹਰਲੇ ਹਲਕਿਆ ਤੋ ਸਾਮਿਲ ਹੋਏ ਜਿਸ ਵਿਚ ਅਮਲੋਹ, ਫਤਿਹਗੜ ਅਤੇ ਸੰਗਰੂਰ ਜਿਲੇ ਤੋ ਬੱਸਾ ਅਤੇ ਕਾਰਾ 'ਤੇ ਲੋਕਾ ਨੇ ਰੈਲੀ ਵਿਚ ਹਿੱਸਾ ਲਿਆ। ਇਸ ਰੈਲੀ ਵਿਚ ਸਰਕਾਰੀ ਖੰਭਿਆ ਤੇ ਹੋਰਡਿਗ ਲਗਾਏ ਗਂਏ ਅਤੇ ਚੋਣ ਕਮਿਸਨ ਹੁਕਮਾ ਦੀ ਅਣਦੇਖੀ ਕੀਤੀ ਗਈ।

ਇਸ ਰੈਲੀ ਵਿਚ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋ ਪਿੱਛਲੇ ਦਿਨ ਕਿਹਾ ਗਿਆ ਸੀ ਕੀ ਮੈ ਨਾਭਾ ਵਿਚ ਮਹਾਰਾਣੀ ਦੀਆ ਰੈਲੀਆ ਵਿਚ ਕੰਪੇਨ ਨਹੀ ਕਰਾਗਾ ਅਤੇ ਹੋਇਆ ਵੀ ਇੰਝ ਹੀ, ਇਸ ਰੈਲੀ ਵਿਚ ਕਾਕਾ ਰਣਦੀਪ ਸਿੰਘ ਅਤੇ ਨਾਭਾ ਦੇ ਸਾਬਕਾ ਵਿਧਾਇਕ ਰਮੇਸ ਕੁਮਾਰ ਸਿੰਗਲਾ ਗੈਰ ਹਾਜਿਰ ਰਹੇ ਜਿੰਨਾ ਦਾ ਨਾਭਾ ਵਿਚ ਬਹੁਤ ਵੱਡਾ ਅਧਾਰ ਹੈ। ਇਸ ਮੋਕੇ ਤੇ ਗੁਰਦੇਵ ਸਿੰਘ ਸਰਪੰਚ ਜਾਲਖੇੜੀ ਨੇ ਕਿਹਾ ਕਿ ਅਸੀ ਬਾਹਰਲੇ ਹਲਕੇ ਤੋ ਕਰੀਬ 50 ਬੰਦੇ ਆਏ ਹਾ ਜਿਸ ਵਿਚ ਫਤਿਹਗੜ ਦੇ ਵੀ ਬੰਦੇ ਹਨ।

ਇਸ ਮੋਕੇ ਤੇ ਹਲਕਾ ਪਟਿਆਲਾ ਤੋ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਅਪਣੀ ਜਿਤ ਨੂੰ ਯਕੀਨੀ ਦੱਸਿਆ ਅਤੇ ਧਰਮਵੀਰ ਗਾਧੀ ਦਾ ਜਵਾਬ ਦਿੰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਗਾਧੀ ਨੇ ਕੋਈ ਵਿਕਾਸ ਨਹੀ ਕਰਵਾਇਆ ਪਟਾਆਲਾ ਦਾ ਵਿਕਾਸ ਅਸੀ ਕਰਵਾਇਆ ਹੈ

SHOW MORE