HOME » Videos » Punjab
Share whatsapp

ਜੰਮੂ ਤੇ ਪਠਾਨਕੋਟ 'ਚ ਹਾਈ-ਅਲਰਟ ਜਾਰੀ

Punjab | 12:11 PM IST Apr 16, 2018

ਪਠਾਨਕੋਟ ਦੇ ਬਾਮਿਆਲ ਸੈਕਟਰ ਵਿੱਚ 2 ਸ਼ੱਕੀਆਂ ਨੂੰ ਦੇਖੇ ਜਾਣ ਮਗਰੋਂ ਹਾਈ-ਅਲਰਟ ਜਾਰੀ ਕੀਤਾ ਗਿਆ ਹੈ। ਸ਼ੱਕੀ ਵਿਅਕਤੀਆਂ ਨੇ ਬਾਮਿਆਲ ਸੈਕਟਰ ਵਿੱਚ ਇੱਕ ਆਲਟੋ ਕਾਰ ਖੋਹੀ ਜਿਹੜੀ ਕਿ ਪੁਲਿਸ ਨੇ ਕੋਟ ਪੰਨੂ ਪਿੰਡ ਤੋਂ ਬਰਾਮਦ ਕੀਤੀ।

ਸ਼ੱਕੀਆਂ ਨੂੰ ਦੇਖੇ ਜਾਣ ਮਗਰੋਂ ਪਠਾਨਕੋਟ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਸੀਲ ਕੀਤੀ ਗਈ ਹੈ। ਚੌਕਸੀ ਵਜੋਂ ਭਾਰਤ-ਪਾਕਿ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਸ ਮਕਸਦ ਨਾਲ ਕਾਰ ਨੂੰ ਖੋਹਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਪਠਾਨਕੋਟ ਸਰਹੱਦੀ ਇਲਾਕੇ ਵਿੱਚ ਦੋ ਸ਼ੱਕੀ ਵਿਅਕਤੀਆਂ ਨੇ ਰਾਤ ਦੇ ਸਮੇਂ ਇੱਕ ਸ਼ਖ਼ਸ ਤੋਂ ਕਾਰ ਖੋਹ ਕੇ ਫ਼ਰਾਰ ਗਏ ਹਾਲਾਂਕਿ ਪੁਲਿਸ ਦੀ ਚੌਕਸੀ ਦੇ ਚੱਲਦੇ ਸ਼ੱਕੀ ਕਾਰ ਨੂੰ ਪਿੰਡ ਕੋਟ ਪੰਨੂ ਦੇ ਨਜ਼ਦੀਕ ਛੱਡ ਕੇ ਭੱਜ ਗਏ ਪਰ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਵਲ਼ੋਂ ਚੌਕਸੀ ਵਧਾ ਦਿੱਤੀ ਗਈ ਹੈ।

ਪੁਲਿਸ ਚੌਕਸੀ ਵਜੋਂ ਹਰ ਇੱਕ ਗੱਡੀ ਦਾ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ੱਕੀਆਂ ਨੂੰ ਲੱਭਣ ਲਈ ਰੀਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

SHOW MORE