HOME » Top Videos » Punjab
VIDEO-ਕਾਰ ਪਲਟੀਆਂ ਖਾਂਦੀ ਹੋਈ ਟੱਪੀ ਡਵਾਈਡਰ, ਵੇਖੋ- ਲੂ ਕੰਡੇ ਖੜ੍ਹੇ ਕਰਨ ਵਾਲਾ ਵੀਡੀਓ
Punjab | 07:41 PM IST Jul 16, 2019
ਪਠਾਨਕੋਟ ਵਿਚ ਇਕ ਸੜਕ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇਕ ਤੇਜ਼ ਰਫ਼ਤਾਰ ਕਾਰ ਪਲਟੀਆਂ ਖਾਂਦੀ ਹੋਈ ਡਵਾਈਡਰ ਟੱਪ ਕੇ ਦੂਜੇ ਪਾਸੇ ਜਾ ਡਿਗਦੀ ਹੈ। ਪਰ ਕਾਰ ਸਵਾਰ ਚੰਗਾ ਭਲਾ ਬਾਹਰ ਆ ਕੇ ਫ਼ੋਟੋਆਂ ਖਿੱਚਣ ਲੱਗਦਾ ਹੈ।
ਇਹ ਹਾਦਸਾ ਹਿਮਾਚਲ ਦੇ ਡਮਟਾਲ ਨੈਸ਼ਨਲ ਹਾਈਵੇਅ ਉਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੂਰਾ ਹਾਦਸਾ ਸੀਸੀਟੀਵੀ ਵਿਚ ਕੈਦ ਹੋ ਗਿਆ। ਕੋਲ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਕਾਰ ਆ ਕੇ ਰੁਕੀ, ਉਥੇ ਆਮ ਕਰਕੇ ਲੋਕਾਂ ਦੀ ਭੀੜ ਰਹਿੰਦੀ ਹੈ ਪਰ ਅੱਜ ਬਾਰਸ਼ ਕਾਰਨ ਜਗ੍ਹਾ ਖਾਲੀ ਸੀ ਤੇ ਵੱਡਾ ਹਾਦਸਾ ਟਲ ਗਿਆ।