ਆਪਣੇ ਆਪ ਨੂੰ ਜੱਟ ਪੰਜਾਬੀ ਗੈਂਗਸਟਰ ਕਹਾਉਣ ਵਾਲਾ ਇੰਜ ਆਇਆ ਕਾਬੂ
Punjab | 12:45 PM IST Sep 29, 2019
ਪਟਿਆਲਾ ਕੋਤਵਾਲੀ ਪੁਲਿਸ ਨੇ ਆਪਣੇ ਆਪ ਨੂੰ ਜੱਟ ਪੰਜਾਬੀ ਗੈਂਗਸਟਰ ਕਹਾਉਣ ਵਾਲੇ ਅਮਨਦੀਪ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਪਟਿਆਲਾ ਦੀ ਬਾਰਾਦਰੀ ਵਿਚ ਇਨ੍ਹਾਂ ਦੀ ਗ੍ਰਿਫਤਾਰੀ ਸਮੇਂ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਪੁਲਿਸ ਇਨ੍ਹਾਂ ਦੋਵਾਂ ਨੂੰ ਘੜੀਸ ਕੇ ਥਾਣੇ ਲੈ ਕੇ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਫੀ ਦਿਨਾਂ ਤੋਂ ਇਨ੍ਹਾਂ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਗੁਪਤਾ ਸੂਚਨਾ ਮਿਲੀ ਸੀ ਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਦੋਵਾਂ ਨੇ ਮੌਕੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਮੁਸਤੈਦੀ ਕਾਰਨ ਇਹ ਸਫਲ ਨਾ ਹੋ ਸਕੇ।
ਥਾਣਾ ਕੋਤਵਾਲੀ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਜੱਟ ਪੰਜਾਬੀ ਨਾਮਕ ਬਦਮਾਸ਼ ਦਾ ਅਸਲ ਨਾਮ ਅਮਨਦੀਪ ਸਿੰਘ ਹੈ ਜੋ ਪਿਛਲੇ ਦਿਨੀਂ ਆਪਣੇ ਦੋਸਤ ਦੇ ਘਰ ਪਾਰਟੀ ਲਈ ਪਹੁੰਚਿਆ ਸੀ। ਇਸ ਮੌਕੇ ਹੋਏ ਝਗੜੇ ਵਿਚ ਉਸ ਨੇ ਆਪਣੇ ਹੀ ਦੋਸਤ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਿਆ। ਜੱਟ ਉਤੇ ਹੋਰ ਵੀ ਕੇਸ ਦਰਜ ਹਨ।