HOME » Top Videos » Punjab
Share whatsapp

Patiala : ਪੰਜਾਬ ਪੁਲਿਸ ਦੇ DSP ਸੰਜੀਵ ਸਾਗਰ 'ਤੇ ਬਲਾਤਕਾਰ ਦਾ ਮਾਮਲਾ ਦਰਜ

Punjab | 06:15 PM IST Oct 04, 2022

ਪੰਜਾਬ ਪੁਲਿਸ ਡੀਐਸਪੀ 'ਤੇ ਬਲਾਤਕਾਰ ਦਾ ਦੋਸ਼ ਲੱਗਾ ਹੈ। ਇਹ ਦੋਸ਼ ਡੀਐਸਪੀ ਦੇ ਘਰ ਕਿਰਾਏ ’ਤੇ ਰਹਿਣ ਵਾਲੀ ਇੱਕ ਔਰਤ ਨੇ ਲਾਏ ਹਨ। ਔਰਤ ਦੀ ਸ਼ਿਕਾਇਤ ਤੋਂ ਬਾਅਦ ਪਟਿਆਲਾ ਪੁਲਿਸ ਨੇ ਡੀਐਸਪੀ ਸੰਜੀਵ ਸਾਗਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਦੋਸ਼ ਲਾਇਆ ਹੈ ਡੀਐਸਪੀ ਨੇ 2008 ਤੋਂ ਲੈ ਕੇ 2015 ਦਰਮਿਆਨ ਉਸ ਦਾ ਬਲਾਤਕਾਰ ਕੀਤਾ ਗਿਆ। ਪੀੜਤ ਦੀ ਸ਼ਿਕਾਇਤ ਤੋਂ ਬਾਅਦ ਡੀਐਸਪੀ ਖਿਲਾਫ ਧਾਰਾ 376 ਤੇ 576 ਤਹਿਤ ਪਰਚਾ ਦਰਜ ਹੋਇਆ ਹੈ। ਸਾਗਰ ਪਟਿਆਲਾ ਵਿੱਚ ਤਾਇਨਾਤ ਹਨ। ਇਹ ਕੇਸ ਪਟਿਆਲਾ ਦੇ ਅਰਬਨ ਸਟੇਟ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਹਾਲਾਂਕਿ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

SHOW MORE