HOME » Videos » Punjab
Share whatsapp

ਅਕਾਲੀ ਦਲ ਦੀ ਰੈਲੀ 'ਚ ਚੱਲਿਆ 'ਪਟਿਆਲਾ ਪੈੱਗ', ਚੋਣ ਕਮਿਸ਼ਨ ਨੇ ਮੰਗੀ ਰਿਪੋਰਟ

Punjab | 11:49 AM IST Mar 14, 2019

ਅਕਾਲੀ ਦਲ ਵੱਲੋਂ ਖਡੂਰ ਸਾਹਿਬ ਵਿੱਚ ਕੀਤੀ ਰੈਲੀ ਵਿਵਾਦਾਂ ਵਿੱਚ ਘਿਰ ਗਈ ਹੈ। ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਵੱਲੋਂ ਕੀਤੀ ਰੈਲੀ ਤੋਂ ਬਾਅਦ ਉਸੇ ਥਾਂ ਉੱਤੇ ਪਟਿਆਲਾ ਪੈੱਗ ਚੱਲਿਆ। ਨਿਊਜ਼18 ਪੰਜਾਬ ਵੱਲੋਂ ਇਹ ਖ਼ਬਰ ਪ੍ਰਮੁੱਖਤਾ ਨਾਲ ਦਿਖਾਏ ਜਾਣ ਤੋਂ ਬਾਅਦ ਖ਼ਬਰ ਦਾ ਅਸਰ ਹੋਇਆ ਤੇ ਚੋਣ ਕਮਿਸ਼ਨ ਨੇ 24 ਘੰਟੇ ਚ ਡੀ ਸੀ ਤੋਂ ਰਿਪੋਰਟ ਮੰਗ ਲਈ ਹੈ।

ਵੀਡੀਓ ਵਿੱਚ ਦਿੱਖ ਰਹੀਆਂ ਤਸਵੀਰਾਂ ਖਡੂਰ ਸਾਹਿਬ ਦੀਆਂ ਹਨ, ਜਿੱਥੇ ਅਕਾਲੀ ਦਲ ਵੱਲੋਂ ਚੋਣ ਜ਼ਾਬਤੇ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਅਕਾਲੀ ਦਲ ਦੀ ਰੈਲੀ ਤੋਂ ਬਾਅਦ ਤਸਵੀਰਾਂ ਵਿੱਚ ਪਟਿਆਲਾ ਪੈੱਗ ਚੱਲਦੇ ਹੋਏ ਸਾਫ਼ ਵੇਖੇ ਜਾ ਸਕਦੇ ਹਨ।

ਦਰਅਸਲ ਪੰਥਕ ਪਾਰਟੀ ਕਹਾਉਣ ਵਾਲੀ ਪਾਰਟੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਰੈਲੀ ਸੀ। ਇਸ ਰੈਲੀ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਿਲ ਹੋਏ ਸਨ। ਜਿਸ ਦਾ ਸਬੂਤ ਇੰਨਾ ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ। ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਤੇ ਅਕਾਲੀ ਦਲ ਦੀ ਅਜਿਹੀ ਨਮੋਸ਼ੀਜਨਕ ਹਰਕਤ ਤੇ ਜਦੋਂ ਕਿਸੇ ਦੀ ਨਜ਼ਰ ਨਹੀਂ ਸੀ। ਨਿਊਜ਼ 18 ਪੰਜਾਬ ਦਾ ਕੈਮਰਾ ਇਹ ਤਸਵੀਰਾਂ ਕੈਦ ਕਰ ਰਿਹਾ ਸੀ ਤੇ ਕੈਮਰੇ ਨੇ ਬਿਆਨ ਦਾ ਚਿੱਠਾ ਪੂਰਾ ਕੀਤਾ।

ਇਹ ਤਸਵੀਰਾਂ ਨਿਊਜ਼ 18 ਪੰਜਾਬ ਤੇ ਨਸ਼ਰ ਹੋਣ ਦੇ ਤੁਰੰਤ ਬਾਅਦ ਅਸਰ ਵੇਖਣ ਨੂੰ ਮਿਲਿਆ ਤੇ ਚੋਣ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦੇ ਹੋਏ ਤਰਨਤਾਰਨ ਦੇ ਡੀ ਸੀ ਤੋਂ 24 ਘੰਟਿਆਂ ਚ ਰਿਪੋਰਟ ਮੰਗ ਲਈ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਰਿਪੋਰਟ ਆਉਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਤਸਵੀਰਾਂ ਵਿੱਚ ਸ਼ਰੇਆਮ ਸ਼ਰਾਬ ਦੇ ਜਾਮ ਛਲਕ ਰਹੇ ਹਨ। ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਪਰ ਇਸ ਰੈਲੀ ਚ ਖ਼ੁਦ ਸ਼ਾਮਿਲ ਹੋਣ ਵਾਲੇ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੂੰ ਇਸ ਸ਼ਰਾਬ ਪਿੱਛੇ ਸ਼ਰਾਰਤ ਨਜ਼ਰ ਆ ਰਹੀ ਹੈ।

ਅਕਾਲੀ ਦਲ ਦੀ ਇਸ ਹਰਕਤ ਦੇ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਸਿੰਘ ਬਾਦਲ ਤੋਂ ਮੁਆਫ਼ੀ ਮੰਗਣ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨੇ ਕਿਹਾ ਕਿ ਇਸ ਹਰਕਤ ਨਾਲ ਅਕਾਲੀ ਦਲ ਦੇ ਅਕਸ ਨੂੰ ਢਾਹ ਲੱਗੀ ਹੈ।

ਉੱਧਰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਤੇ ਨਿਸ਼ਾਨਾ ਸਾਧਿਆ। ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਅਕਾਲੀ ਦਲ ਟਕਸਾਲੀ ਦੇ ਆਗੂ ਬੀਰਦਵਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਰੈਲੀ ਚ ਸ਼ਰਾਬ ਵਰਤਾਉਣ ਨੂੰ ਸ਼ਰਮਨਾਕ ਹਰਕਤ ਕਰਾਰ ਦਿੱਤਾ ਤੇ ਚੋਣ ਕਮਿਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਅਕਾਲੀ ਦਲ ਨੇ ਸਿਆਸੀ ਅਹਾਤੇ ਤੇ ਪਟਿਆਲਾ ਪੈੱਗ ਚਲਾਕੇ ਚੋਣ ਜ਼ਾਬਤੇ ਦੀ ਉਲੰਘਣਾ ਤਾਂ ਕੀਤੀ ਹੀ ਹੈ। ਉੱਤੇ ਹੀ ਪੰਥਕ ਪਾਰਟੀ ਨੇ ਪੰਥਕ ਹਲਕੇ ਵਿੱਚ ਦਾਰੂ ਦੇ ਜਾਮ ਛਲਕਾ ਕੇ ਆਪਣੇ ਹੀ ਕਿਰਦਾਰ ਤੇ ਸਵਾਲ ਖੜੇ ਕਰ ਦਿੱਤੇ ਹਨ।

SHOW MORE