HOME » Top Videos » Punjab
Share whatsapp

ਲੋਕਾਂ ਨੇ ਲੁੱਟਿਆ ਡਿਪੂ ਵਿਚ ਆਈ ਸਰਕਾਰੀ ਕਣਕ ਦਾ ਟਰੱਕ, ਵੀਡੀਓ ਵਾਇਰਲ

Punjab | 03:56 PM IST Aug 19, 2019

ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਚੀਤਾ ਕਲਾਂ ਵਿਚ ਕਣਕ ਦੇ ਭਰੇ ਸਰਕਾਰੀ ਟਰੱਕ ਨੂੰ ਪਿੰਡ ਵਾਲਿਆਂ ਨੇ ਲੁੱਟ ਲਿਆ। ਟਰੱਕ ਵਿਚ ਤਕਰੀਬਨ 250 ਬੋਰੀਆਂ ਕਣਕ ਦੀਆਂ ਸਨ। ਇਸ ਲੁੱਟ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ 10 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਦਰਅਸਲ, ਇਹ ਕਣਕ ਦੀਆਂ ਬੋਰੀਆਂ ਡਿਪੂ ਵਿਚ ਗਰੀਬ ਲੋਕਾਂ ਨੂੰ ਵੰਡੀਆਂ ਜਾਣੀਆਂ ਸਨ ਪਰ ਜਿਵੇਂ ਹੀ ਟਰੱਕ ਪਿੰਡ ਵਿਚ ਦਾਖਲ ਹੋਇਆ ਤਾਂ ਲੋਕ ਟੁੱਟ ਕੇ ਪੈ ਗਏ ਤੇ ਮਿੰਟਾਂ ਵਿਚ ਟਰੱਕ ਖਾਲੀ ਕਰ ਦਿੱਤਾ। ਲੋਕਾਂ ਦਾ ਦੋਸ਼ ਹੈ ਕਿ ਡਿਪੂ ਮਾਲਕ ਜੈਮਲ ਸਿੰਘ ਠੀਕ ਢੰਗ ਨਾਲ ਕਣਕ ਨਹੀਂ ਵੰਡਦਾ। ਜਿਸ ਕਾਰਨ ਉਨ੍ਹਾਂ ਨੇ ਆਪਣੇ ਹਿੱਸੇ ਦੀ ਕਣਕ ਲਈ ਹੈ। ਲੋਕਾਂ ਦਾ ਦੋਸ਼ ਹੈ ਕਿ ਡਿਪੂ ਮਾਲਕ ਚੋਰੀ ਕਣਕ ਵੇਚ ਦਿੰਦਾ ਹੈ, ਜਿਸ ਕਾਰਨ ਇਹ ਲੋੜਵੰਦਾਂ ਤੱਕ ਪੁੱਜਦੀ ਹੀ ਨਹੀਂ।

ਲੋਕਾਂ ਨੇ ਕਿਹਾ ਕਿ ਪੁਲਿਸ ਬਿਨਾਂ ਕਿਸੇ ਕਾਰਨ 10 ਲੋਕਾਂ ਨੂੰ ਚੁੱਕ ਕੇ ਲੈ ਗਈ ਹੈ। ਜਦੋਂ ਕਿ ਉਨ੍ਹਾਂ ਨੇ ਆਪਣੇ ਹਿੱਸੇ ਦੀ ਕਣਕ ਹੀ ਲਈ ਹੈ। ਜੇ ਡਿਪੂ ਮਾਲਕ ਸਹੀ ਤਰੀਕੇ ਨਾਲ ਕਣਕ ਵੰਡਦਾ ਤਾਂ ਉਨ੍ਹਾਂ ਨੂੰ ਇਹ ਕਦਮ ਨਾ ਚੁੱਕਣਾ ਪੈਂਦਾ। ਉੱਧਰ, ਪੁਲਿਸ ਦਾ ਕਹਿਣਾ ਹੈ ਕਿ ਡਿਪੂ ਮਾਲਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਆਧਾਰ ਉਤੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।

SHOW MORE