HOME » Videos » Punjab
Share whatsapp

ਗੰਡੋਏ ਤੇ ਮਿੱਟੀ ਵਾਲਾ ਪਾਣੀ ਪੀਣ ਲਈ ਮਜਬੂਰ ਫ਼ਤਿਗੜ੍ਹ ਸਾਹਿਬ ਦੇ ਲੋਕ, ਪ੍ਰਸ਼ਾਸਨ ਸੁਸਤ

Punjab | 05:34 PM IST May 16, 2018

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਵਿਖੇ ਪਿਛਲੇ ਕੁਝ ਸਮੇਂ ਤੋਂ ਵਾਟਰ ਸਪਲਾਈ ਦੇ ਪਾਣੀ ਵਿੱਚ ਮਿੱਟੀ ਤੇ ਗੰਡੋਏ ਨਿੱਕਲ ਰਹੇ ਹਨ ਪਰ ਇੱਥੋਂ ਦੇ ਲੋਕ ਮਜਬੂਰੀ ਕਾਰਨ ਸਾਫ਼ ਪਾਣੀ ਭਰਕੇ ਇਸ ਨੂੰ ਪੀਣ ਲਈ ਮਜਬੂਰ ਹਨ। ਪਿੰਡ ਵਾਸੀਆਂ ਰਣਜੀਤ ਸਿੰਘ, ਸਤਨਾਮ ਸਿੰਘ, ਮਹਿੰਦਰ ਕੌਰ ਤੇ ਹਰਦੀਪ ਕੌਰ ਨੇ ਦੱਸਿਆ ਕਿ ਜਦੋਂ ਵੀ ਪਾਣੀ ਦੀ ਟੈਂਕੀ ਖਰਾਬ ਹੁੰਦੀ ਹੈ ਤਾਂ ਟੂਟੀਆਂ ਵਿੱਚ ਗੰਦਾ ਪਾਣੀ ਆਉਣ ਲੱਗ ਜਾਂਦਾ ਹੈ ਤੇ ਇਸ ਵਿਚੋਂ ਗੰਡੋਏ ਵੀ ਨਿੱਕਲਦੇ ਹਨ। ਜਿਨ੍ਹਾਂ ਨੂੰ ਇਕੱਠੇ ਕਰਕੇ ਉਨ੍ਹਾਂ ਨੇ ਕਈ ਵਾਰ ਸਰਪੰਚ ਨੂੰ ਦਿਖਾਇਆ ਹੈ। ਜਦੋਂ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਲੋਂ ਵੀ ਕੋਈ ਹੱਲ ਨਹੀਂ ਕੀਤਾ ਗਿਆ। ਹੁਣ ਤਾਂ ਉਨ੍ਹਾਂ ਦੇ ਬੱਚੇ ਵੀ ਇਹ ਪਾਣੀ ਪੀਣ ਤੋਂ ਡਰਦੇ ਹਨ, ਕਿਉਂਕਿ ਕਈ ਲੋਕ ਇਹ ਗੰਦਾ ਪਾਣੀ ਪੀ ਕੇ ਬਿਮਾਰ ਵੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਦੇ ਮੁਲਾਜ਼ਮ ਕਈ ਵਾਰ ਇੱਥੋਂ ਲੰਘਦੇ ਹਨ ਪਰ ਇਸ ਪਾਣੀ ਦੀ ਟੈਂਕੀ ਵੱਲ ਕੋਈ ਧਿਆਨ ਨਹੀਂ ਦਿੰਦੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਮੁੱਢਲੀ ਜ਼ਰੂਰਤ ਪਾਣੀ ਨੂੰ ਸਾਫ਼ ਸੁਥਰੇ ਢੰਗ ਨਾਲ ਸਪਲਾਈ ਕੀਤਾ ਜਾਵੇ ਤਾਂ ਜੋ ਲੋਕ ਬਿਮਾਰ ਨਾ ਹੋਣ।

ਉੱਥੇ ਦੂਜੇ ਪਾਸੇ ਜਦੋਂ ਨਿਊਜ਼18 ਪੰਜਾਬ ਦੇ ਕੈਮਰਾਮੈਨ ਵਲੋਂ ਵਾਟਰ ਸਪਲਾਈ ਦੇ ਉਪ ਮੰਡਲ ਅਫ਼ਸਰ ਮਨਵਿੰਦਰ ਪਾਲ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਅਤੇ ਕੈਮਰਾਮੈਨ 'ਤੇ ਹੱਥ ਪਾਉਣ ਲੱਗੇ ਅਤੇ ਬਿਨ੍ਹਾਂ ਕੋਈ ਜਵਾਬ ਦੇ ਕੇ ਕੁਰਸੀ ਤੋਂ ਉੱਠ ਕੇ ਦੌੜ ਗਏ।

SHOW MORE