HOME » Top Videos » Punjab
Share whatsapp

ਸਿਮਰਨਜੀਤ ਮਾਨ ਦਾ ਵਿਵਾਦਤ ਬਿਆਨ; ...ਜੇ ਕ੍ਰਿਪਾਨ ਉਤਰੀ ਤਾਂ ਜਨੇਊ ਵੀ ਉਤਰੇਗਾ

Punjab | 06:48 PM IST Aug 19, 2022

ਚੰਡੀਗੜ੍ਹ-  ਮੈਂਬਰ ਆਫ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਆਪਣੇ ਬਿਆਨ ਨਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇ ਹਿੰਦੂ ਜਨੇਊ ਪਾ ਸਕਦੇ ਹਨ ਤਾਂ ਸਿੱਖ ਕ੍ਰਿਪਾਨ ਕਿਉਂ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਜੇ ਜਨੇਊ ਪਾ ਕੇ ਹਵਾਈ ਸਫਰ ਕੀਤਾ ਜਾ ਸਕਦਾ ਹੈ ਤਾਂ ਕ੍ਰਿਪਾਨ ਪਹਿਣ ਕੇ ਸਫਰ ਕਿਉਂ ਨਹੀਂ ਕੀਤਾ ਜਾ ਸਕਦਾ ਹੈ। ਸਿਮਰਨਜੀਤ ਮਾਨ ਨੇ ਕਿਹਾ ਕਿ ਜਨੇਊ ਨਾਲ ਵੀ ਕਿਸੇ ਦਾ ਗਲਾ ਦਬਾਇਆ ਜਾਂ ਘੁਟਿਆ ਜਾ ਸਕਦਾ ਹੈ।

ਦਿੱਲੀ ਹਾਈ ਕੋਰਟ ਵਿੱਚ ਇੱਕ ਗੈਰ-ਸਿੱਖ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਛੋਟੀ ਕਿਰਪਾਨ 'ਤੇ ਪਾਬੰਦੀ ਲਗਾਈ ਜਾਵੇ। ਇਸ ਬਾਬਤ ਸਿਮਰਨਜੀਤ ਸਿੰਘ ਮਾਨ ਨੇ ਇਹ ਦਲੀਲ ਦਿੱਤੀ ਹੈ ਕਿ  ਜੇ ਜਨੇਊ ਪਾ ਕੇ ਹਵਾਈ ਸਫਰ ਕੀਤਾ ਜਾ ਸਕਦਾ ਹੈ ਤਾਂ ਕ੍ਰਿਪਾਨ ਪਹਿਣ ਕੇ ਸਫਰ ਕਿਉਂ ਨਹੀਂ ਕੀਤਾ ਜਾ ਸਕਦਾ ਹੈ।  ਹਿੰਦੂ ਜਨੇਊ ਪਾਉਂਦੇ ਹਨ, ਉਹ ਵੀ ਜਹਾਜ਼ ਵਿਚ ਕਿਉਂ ਜਾਂਦੇ ਹਨ, ਉਹ ਵੀ ਕਿਸੇ ਦਾ ਗਲਾ ਘੁੱਟ ਸਕਦੇ ਹਨ | ਉਨ੍ਹਾਂ ਕਿਹਾ ਕਿ  1989 ਵਿੱਚ ਮੈਨੂੰ ਸਿੱਖ ਕੌਮ ਵੱਲੋਂ ਫਤਵਾ ਦਿੱਤਾ ਗਿਆ ਸੀ ਕਿ ਮੈਨੂੰ ਸਿੱਖ ਮੁੱਦਿਆਂ 'ਤੇ ਸੰਸਦ ਵਿੱਚ ਬੋਲਣਾ ਚਾਹੀਦਾ ਹੈ। ਸਾਡੇ ਸੰਵਿਧਾਨ ਦੇ 25 ਦੇ ਤਹਿਤ, ਸਾਡੇ ਕੋਲ ਇੱਕ ਵਿਵਸਥਾ ਹੈ ਕਿ ਅਸੀਂ ਕਿਰਪਾਨ ਰੱਖ ਸਕਦੇ ਹਾਂ ਅਤੇ ਪਹਿਨ ਸਕਦੇ ਹਾਂ।

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਛੋਟੀ ਕਿਰਪਾਨ ਪਹਿਨਣ ਤੇ ਕੀਤੇ ਗਏ ਇਤਰਾਜ਼ ਨੂੰ ਸਿੱਖ ਕੌਮ ਕਦੇ ਸਹਿਣ ਨਹੀ ਕਰੇਗੀ, ਇਹ ਸਾਡੇ ਗੁਰੂ ਸਾਹਿਬ ਦਾ ਫਲਸਫਾ ਹੈ “ਸਾਸਤ੍ਰਨ ਕੇ ਅਧੀਨ ਹੈ ਰਾਜ”

SHOW MORE