HOME » Top Videos » Punjab
Share whatsapp

ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਲੁੱਟਿਆ, ਗੋਲੀਆਂ ਚਲਾਈਆਂ ਤੇ ਲੁੱਟੇ '7500' ਰੁਪਏ

Punjab | 04:16 PM IST Jan 03, 2019

ਹੁਸ਼ਿਆਰਪੁਰ- ਪੰਜਾਬ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਅੰਦਰ ਪੁਲਿਸ ਦਾ ਵੀ ਕੋਈ ਖੌਫ਼ ਨਹੀਂ ਰਿਹਾ। ਮਾਮਲਾ ਹੁਸ਼ਿਆਰਪੁਰ ਤੋਂ ਹੈ ਜਿੱਥੇ ਬੀਤੀ ਦੇਰ ਰਾਤ ਦੋ ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਨੂੰ ਲੁੱਟਿਆ ਤੇ ਗੋਲੀਆਂ ਵੀ ਚਲਾਈਆਂ। ਇਸ ਦੌਰਾਨ ਉਨ੍ਹਾਂ ਨੇ ਕਰਿੰਦਿਆਂ ਤੋਂ 7500 ਰੁਪਏ ਵੀ ਲੁੱਟੇ ਤੇ ਫਰਾਰ ਹੋ ਗਏ।

 

ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ।

SHOW MORE