HOME » Videos » Punjab
Share whatsapp

ਫੂਲਕਾ ਨੇ ਵੀ ਬਣਾਇਆ ਨਵਾਂ ਸੰਗਠਨ, SGPC ਤੋਂ ਸਿਆਸੀ ਗਲਬਾ ਖਤਮ ਕਰਨ ਲਈ ਹੋਵੇਗੀ ਇਹ ਰਣਨੀਤੀ

Punjab | 05:41 PM IST Jan 09, 2019

ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਸ਼੍ਰੋਮਣੀ ਕਮੇਟੀ ਉਤੇ ਸਿਆਸੀ ਗਲਬੇ ਨੂੰ ਖਤਮ ਕਰਨ ਲਈ ਬਣਾਈ ਰਣਨੀਤੀ ਬਾਰੇ ਖੁਲਾਸਾ ਕੀਤਾ ਹੈ। ਇਸ ਬਾਰੇ ਇਕ ਕਮੇਟੀ ਬਣਾਈ ਗਈ ਹੈ। ਇਹ ਇਸ ਤਰ੍ਹਾਂ ਦਾ ਸੰਗਠਨ ਹੋਵੇਗਾ ਜਿਸ ਵਿਚ ਬੁੱਧੀਜੀਵੀ ਸ਼ਾਮਲ ਹੋਣਗੇ। ਇਸ ਸੰਗਠਨ ਦਾ ਨਾਮ 'ਸਿੱਖ ਸੇਵਕ ਸੰਗਠਨ' ਰੱਖਿਆ ਗਿਆ ਹੈ। ਇਸ ਦਾ ਕੋਈ ਵੀ ਮੈਂਬਰ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਲੜੇਗਾ। ਇਸ ਬਾਰੇ ਰਸਮੀ ਐਲਾਨ ਉਹ 12 ਜਨਵਰੀ ਨੂੰ ਕਰਨਗੇ। ਉਂਜ ਖਹਿਰਾ ਨੇ ਜਿੱਥੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਹੈ, ਉੱਥੇ ਫੂਲਕਾ ਨੇ ਸਿਆਸਤ ਤੋਂ ਪਰ੍ਹਾਂ ਹਟ ਕੇ ਸਮਾਜ ਸੇਵਾ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਹ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪ੍ਰਭਾਵ ਹੇਠੋਂ ਕੱਢਣ ਲਈ ਕੰਮ ਕਰਨਗੇ।

ਫੂਲਕਾ ਦਾ ਕਹਿਣਾ ਹੈ ਕਿ ਇਹ ਸੰਗਠਨ ਸ਼੍ਰੋਮਣੀ ਕਮੇਟੀ 'ਚੋਂ ਸਿਆਸੀਕਰਨ ਨੂੰ ਖਤਮ ਕਰਨ ਬਾਰੇ ਤੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਬਣਾਇਆ ਗਿਆ ਹੈ। ਫੂਲਕਾ ਨੇ ਵੀ ਖਹਿਰਾ ਵਾਂਗ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਨੇ ਅਸਤੀਫਾ ਦਿੰਦਿਆਂ ਕਿਹਾ ਸੀ ਕਿ ਹੁਣ ਉਹ ਸਿਆਸਤ ਨਹੀਂ ਕਰਨਗੇ ਸਗੋਂ ਸਮਾਜਿਕ ਤੇ ਧਾਰਮਿਕ ਖੇਤਰਾਂ ਵਿੱਚ ਕੰਮ ਕਰਨਗੇ।

SHOW MORE