ਫੂਲਕਾ ਵੱਲੋਂ ਬੇਅਦਬੀ ਕਾਂਡ ਦੇ ਰੋਸ ਵਜੋਂ ਭਲਕੇ ਅਸਤੀਫਾ ਦੇਣ ਦਾ ਐਲਾਨ
Punjab | 04:35 PM IST Oct 11, 2018
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਐਚ.ਐਸ ਫੂਲਕਾ ਕੱਲ੍ਹ ਅਸਤੀਫਾ ਦੇਣਗੇ। ਫੂਲਕਾ ਨੇ ਨਿਊਜ਼ 18 ਕੋਲ ਖੁਲਾਸਾ ਕੀਤਾ ਹੈ ਕਿ ਉਹ ਵਾਅਦੇ ਮੁਤਾਬਕ ਭਲਕੇ ਆਪਣਾ ਅਸਤੀਫਾ ਦੇਣਗੇ। ਦੱਸ ਦਈਏ ਕਿ ਉਨ੍ਹਾਂ ਨੇ ਪਹਿਲਾਂ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਅਦਾਲਤ ਵਿਚ ਕੇਸ ਦੀ ਸੁਣਵਾਈ ਕਾਰਨ ਆਪਣਾ ਫੈਸਲਾ ਅੱਗੇ ਪਾ ਦਿੱਤਾ ਸੀ। ਜਿਸ ਪਿੱਛੋਂ ਚਰਚਾ ਛਿੜੀ ਸੀ ਫੂਲਕਾ ਆਪਣੇ ਵਾਅਦੇ ਤੋਂ ਭੱਜ ਰਹੇ ਹਨ। ਹਾਲਾਂਕਿ ਫੂਲਕਾ ਨੇ ਸਫਾਈ ਦਿੱਤੀ ਸੀ ਕਿ ਅਦਾਲਤ ਵਿਚ ਸੁਣਵਾਈ ਹੋਣ ਕਾਰਨ ਉਨ੍ਹਾਂ ਨੇ ਅਸਤੀਫੇ ਦਾ ਫੈਸਲਾ ਕੁਝ ਅੱਗੇ ਪਾਇਆ ਸੀ।
ਫੂਲਕਾ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦੇਣ ਵਿਚ ਕੀਤੀ ਜਾ ਰਹੀ ਢਿੱਲ ਤੋਂ ਕਾਫੀ ਨਾਰਾਜ਼ ਸਨ। ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਤੇ ਉਸ ਉਤੇ ਬਹਿਸ ਪਿੱਛੋਂ ਵੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਤੋਂ ਟਾਲਾ ਵੱਟਣ ਪਿੱਛੋਂ ਫੂਲਕਾ ਨੇ ਤੁਰਤ ਐਲਾਨ ਕਰ ਦਿੱਤੀ ਸੀ ਕਿ ਹੁਣ ਕਾਰਵਾਈ ਲਈ ਦਬਾਅ ਪਾਉਣ ਲਈ ਅਸਤੀਫਾ ਹੀ ਇਕ ਹੱਲ ਹੈ।

ਫੂਲਕਾ ਵੱਲੋਂ ਬੇਅਦਬੀ ਕਾਂਡ ਦੇ ਰੋਸ ਵਜੋਂ ਭਲਕੇ ਅਸਤੀਫਾ ਦੇਣ ਦਾ ਐਲਾਨ
ਫੂਲਕਾ ਦੇ ਇਸ ਐਲਾਨ ਪਿੱਛੋਂ ਪੰਜਾਬ ਦੇ ਪਾਰਟੀ ਆਗੂਆਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨੂੰ ਮਨਾਉਣ ਆਏ ਸਨ ਪਰ ਉਹ ਆਪਣੇ ਫੈਸਲੇ ਉਤੇ ਅਟੱਲ ਰਹੇ। ਹੁਣ ਫੂਲਕਾ ਨੇ ਕਿਹਾ ਹੈ ਕਿ ਉਹ ਭਲਕੇ ਆਪਣਾ ਅਸਤੀਫਾ ਦੇਣਗੇ। SHOW MORE