HOME » Videos » Punjab
Share whatsapp

ਫੂਲਕਾ ਵੱਲੋਂ ਸੀਐੱਮ ਕੈਪਟਨ ਨੂੰ '84 ਸਿੱਖ ਕਤਲੇਆਮ 'ਤੇ ਬਹਿਸ ਦੀ ਚੁਣੌਤੀ...

Punjab | 05:32 PM IST Apr 23, 2019

ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ 1984 ਸਿੱਖ ਕਤਲੇਆਮ ਦੇ ਮਾਮਲੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਫੂਲਕਾ ਨੇ ਦਾਅਵਾ ਕੀਤਾ ਹੈ ਕਿ 1984 ਕਤਲੇਆਮ ਸਪੱਸ਼ਟ ਤੌਰ ਤੇ ਅੱਤਵਾਦੀ ਗਤੀਵਿਧੀ ਸੀ, ਜਿਸ ਨੂੰ ਤਤਕਾਲੀ ਕਾਂਗਰਸ ਸਰਕਾਰ ਨੇ ਸਮਰਥਨ ਦਿੱਤਾ ਸੀ।

ਦਰਅਸਲ, PM ਮੋਦੀ 'ਤੇ ਹਮਲਾ ਬੋਲਦੇ ਹੋਏ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ 84 ਸਿੱਖ ਕਤਲੇਆਮ ਨੂੰ ਅੱਤਵਾਦੀ ਸਰਗਰਮੀ ਮੰਨਣ ਤੋਂ ਇਨਕਾਰ ਕੀਤਾ ਸੀ। ਜਿਸ ਤੋਂ ਬਾਅਦ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲਿਆ ਤੇ  ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ, ਕਮਲਨਾਥ, ਜਗਦੀਸ਼ ਟਾਈਟਲਰ ਤੇ HKL ਭਗਤ ਵਰਗੇ ਕਾਂਗਰਸੀ ਆਗੂਆਂ ਨੂੰ ਅੱਤਵਾਦੀ ਦੱਸ ਦਿੱਤਾ ਅਤੇ ਸਾਬਕਾ ਪੀਐਮ ਰਾਜੀਵ ਗਾਂਧੀ ਨੂੰ ਇਹਨਾਂ ਦਾ ਮਾਸਟਰਮਾਈਂਡ ਕਿਹਾ ਹੈ।

SHOW MORE