HOME » Top Videos » Punjab
Share whatsapp

ਪਿੱਟਬੁੱਲ ਕੁੱਤੇ ਨੇ ਬੱਚੇ ਦੀ ਲੱਤ ਪਾੜੀ...

Punjab | 10:53 AM IST Jan 29, 2020

ਜਲੰਧਰ ਵਿੱਚ ਪਿੱਟਬੁੱਲ ਕੁੱਤੇ ਨੇ ਰਾਹ ਜਾਂਦੇ ਬੱਚੇ ਤੇ ਬੁਰੀ ਤਰ੍ਹਾਂ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਕਈ ਲੋਕਾਂ ਨੇ ਬੱਚੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਪਿੱਟਬੁੱਲ ਨੇ ਬੱਚੇ ਦੀ ਲੱਤ ਨਹੀਂ ਛੱਡੀ। ਕਈ ਕੋਸ਼ਿਸ਼ਾਂ ਤੋਂ ਬਾਅਦ ਬੱਚੇ ਨੂੰ ਕੁੱਤੇ ਦੇ ਚੁੰਗਲ ਚੋਂ ਆਜ਼ਾਦ ਕਰਵਾਕੇ ਹਸਪਤਾਲ ਭਰਤੀ ਕਰਵਾਇਆ ਗਿਆ।

12 ਸਾਲਾ ਬੱਚੇ ਦਾ ਪੈਰ ਪਿੱਟਬੁਲ ਦੇ ਮੁੰਹ ’


ਅਜਿਹਾ ਮਾਮਲਾ ਜਲੰਧਰ ਦੇ ਪੁਰਿਆ ਮੁਹੱਲੇ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਇਕ ਬੱਚੇ ਨੂੰ ਪਿੱਟਬੁਲ ਨੇ ਆਪਣਾ ਸ਼ਿਕਾਰ ਬਣਾਇਆ। ਖਤਰਨਾਕ ਪਿੱਟਬੁਲ ਕੁੱਤੇ ਦਾ ਸ਼ਿਕਾਰ ਬਣੇ 12 ਸਾਲ ਦੇ ਲਕਸ਼ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਪਿੱਟਬੁਲ ਕੁੱਤੇ ਨੇ ਘਰ ਜਾ ਰਹੇ ਬੱਚੇ ਦੇ ਪੈਰ ਨੂੰ ਆਪਣੇ ਜਬੜੇ ’ਚ ਜਕੜ ਲਿਆ।  ਲੋਕਾਂ ਨੇ ਕੁੱਤੇ ਨੂੰ ਪੱਥਰ ਮਾਰ ਕੇ ਬੱਚੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਕਰੀਬ 10 ਮਿੰਟ ਤੱਕ ਉਸਨੇ ਬੱਚੇ ਨੂੰ ਨਾ ਛੱਡਿਆ। ਲਕਸ਼ ਨੇ ਦੱਸਿਆ ਕਿ ਉਸਨੇ ਕੁੱਤੇ ਦੇ ਮੁੰਹ ਨੂੰ ਫੜ ਕੇ ਆਪਣੇ ਪੈਰ ਨੂੰ ਛੁਡਵਾਇਆ।

10 ਮਿੰਟ ਤੱਕ ਪਿੱਟਬੁਲ ਨੇ ਬੱਚੇ ਨੂੰ ਦਬੋਚ ਰੱਖਿਆ


ਇਸ ਮਾਮਲੇ ਤੇ ਲਕਸ਼ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਟਿਉਸ਼ਨ ਤੋਂ ਘਰ ਆ ਰਿਹਾ ਸੀ ਕਿ ਰਸਤੇ ’ਚ ਪਿੱਟਬੁਲ ਕੁੱਤੇ ਨੇ ਸਾਇਕਲ ਤੇ ਸਵਾਰ ਬੱਚੇ ਦੇ ਪੈਰ ਨੂੰ ਫੜ ਲਿਆ।  ਬੱਚੇ ਨੂੰ ਜਖਮੀ ਹਾਲਤ ਚ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਿੱਥੇ ਪਿੱਟਬੁਲ ਕੁੱਤੇ ਨੇ ਕਿਸੇ ਤੇ ਹਮਲਾ ਨਾ ਕੀਤਾ ਹੋਵੇ। ਇਸ ਤਰ੍ਹਾਂ ਦਾ ਪਹਿਲਾਂ ਮਾਮਲਾ ਸਾਹਮਣੇ ਆਏ ਹਨ ਜਿਨ੍ਹਾਂ ਦੀ ਵੀਡੀਓ ਸਾਹਮਣੇ ਆਈਆਂ ਹਨ ਇਸਦੇ ਬਾਵਜੁਦ ਵੀ ਕੋਈ ਲੋਕ ਇਸ ਕੁੱਤੇ ਨੂੰ ਘਰ ’ਚ ਰੱਖਣਾ ਬੰਦ ਨਹੀਂ ਕਰ ਰਹੇ ਹਨ।

ਅਕਸਰ ਪਿੱਟਬੁਲ ਕੁੱਤੇ ਦੁਆਰਾ ਹਮਲਾ ਕਰਨ ਦੇ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਲੋਕ ਅਜੇ ਵੀ ਇਸ ਜਾਨਵਰ ਨੂੰ ਪਾਲਣਾ ਬੰਦ ਨਹੀਂ ਕਰ ਰਹੇ ਹਨ। ਇਹ ਕੁੱਤਾ ਇਨ੍ਹਾਂ ਜਿਆਦਾ ਖਤਰਨਾਕ ਹੈ ਕਿ ਕਈ ਦੇਸ਼ਾਂ ਚ ਪਿੱਟਬੁਲ ਕੁੱਤੇ ਨੂੰ ਪਾਲਣ ਤੇ ਬੈਨ ਕਰ ਦਿੱਤਾ ਹੈ।  ਪਰ ਭਾਰਤ ਦੇਸ਼ ਚ ਅਜੇ ਵੀ ਇਸ ਕੁੱਤੇ ਨੂੰ ਬੈਨ ਨਹੀਂ ਕੀਤਾ ਗਿਆ ਹੈ ਤੇ ਲੋਕ ਇਸ ਕੁੱਤੇ ਨੂੰ ਆਪਣੇ ਘਰ ’ਚ ਰੱਖ ਰਹੇ ਹਨ।

SHOW MORE