HOME » Top Videos » Punjab
Share whatsapp

Video- ਚੰਡੀਗੜ੍ਹ ‘ਚ ਪਿੱਟਬੁੱਲ ਨੇ ਬੱਚੀ ਦੀ ਫੜੀ ਲੱਤ

Punjab | 07:13 PM IST Mar 11, 2020

ਪਿਟਬੁੱਲ ਨਸਲ ਨੂੰ ਕੁੱਤਿਆਂ ਦੀ ਸਭ ਤੋਂ ਖਤਰਨਾਕ ਨਸਲ ਵਜੋਂ ਜਾਣਿਆ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਇਸ ਜਾਤੀ ਦੇ ਕੁੱਤਿਆਂ ਨੂੰ ਘਰਾਂ ਵਿਚ ਰੱਖਣ ਉੱਤੇ ਵੀ ਪਾਬੰਦੀ ਹੈ। ਚੰਡੀਗੜ੍ਹ ਵਿਚ ਪਿੱਟਬੁੱਲ ਕੁੱਤੇ ਦੇ ਬੱਚੀ ਨੂੰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੈਕਟਰ 30 ਦੇ ਮਕਾਨ ਨੰਬਰ 104 ਵਿਚ ਰਹਿੰਦੀ 12 ਸਾਲਾਂ ਦੀ ਅਨੂਰੀਤ ਕੌਰ ਨੂੰ 15 ਦਿਨ ਪਹਿਲਾਂ ਪਿਟਬੁੱਲ ਨਾਮ ਦੀ ਨਸਲ ਦੇ ਇੱਕ ਪਾਲਤੂ ਕੁੱਤੇ ਨੂੰ ਬੁਰੀ ਤਰ੍ਹਾਂ ਕੱਟਿਆ ਸੀ।  ਹਾਲੇ ਉਸ ਮਾਸੂਮ ਦਾ ਇਲਾਜ ਹੀ ਚੱਲ ਰਿਹਾ ਸੀ ਕਿ ਉਸੇ ਪਿਟਬੁੱਲ ਨੇ ਬੱਚੀ ਨੂੰ ਫਿਰ ਬੁਰੀ ਤਰ੍ਹਾਂ ਵੱਢ ਕੇ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਬੱਚੀ ਨੂੰ ਦੁਬਾਰਾ ਹਸਪਤਾਲ ਭਰਤੀ ਕਰਾਇਆ ਗਿਆ ਹੈ।

 

SHOW MORE