HOME » Top Videos » Punjab
Share whatsapp

ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਇਹ ਪਲਾਂਟ...

Punjab | 04:11 PM IST Apr 27, 2019

ਜਿੱਥੇ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਮੋਗਾ ਵਿੱਚ ਲੱਗਿਆ ਪਲਾਂਟ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ, ਜਿੱਥੇ ਕਿਸਾਨਾਂ ਦੀ ਪੈਸੇ ਦੀ ਬਚਤ ਹੋ ਰਹੀ ਹੈ, ਉੱਥੇ ਹੀ ਆਰਥਿਕ ਲੁੱਟ ਤੋਂ ਵੀ ਬਚ ਰਹੇ ਹਨ।

ਜਿਲ੍ਹਾ ਮੋਗਾ ਦੇ ਪਿੰਡ ਡਗਰੂ ਵਿੱਚ ਲੱਗੇ ਪਲਾਂਟ ਨਾਲ ਕਿਸਾਨ ਆਪਣੀ ਕਣਕ ਦੀ ਫਸਲ ਵੇਚਕੇ ਜਿਆਦਾ ਖੁਸ਼ ਹਨ। ਕਿਸਾਨ ਟਰਾਲੀਆਂ ਭਰਕੇ ਫਸਲ ਲੈ ਕੇ ਜਾਂਦੇ ਤੇ ਕੁਝ ਹੀ ਘੰਟਿਆਂ ਵਿੱਚ ਫਰੀ ਹੋ ਜਾਂਦੇ ਹਨ। ਜਿੱਥੇ ਕਿਸਾਨਾਂ ਦੀ ਇਸ ਪਲਾਂਟ ਵਿੱਚ ਸਮੇਂ ਦੀ ਬਚਤ ਹੋ ਰਹੀ ਹੈ, ਉੱਥੇ ਹੀ 2 ਹਜਾਰ ਰੁਪਏ ਤੱਕ ਦਾ ਫਾਇਦਾ ਹੋ ਰਿਹਾ। ਨਾ ਹੀ ਕਿਸਾਨਾਂ ਨੂੰ ਲੇਬਰ ਦੀ ਲਿਫਟਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਅਦਾਇਗੀ ਨੂੰ ਲੈ ਕੇ ਵੀ ਕੋਈ ਮੁਸ਼ਕਿਲ ਨਹੀਂ ਆਉਂਦੀ। ਕਿਸਾਨਾਂ ਦਾ ਕਹਿਣਾ ਕਿ ਸਾਨੂੰ ਇੱਥੇ ਇਕ ਇਕ ਦਾਣੇ ਦੀ ਕੀਮਤ ਮਿਲਦੀ ਹੈ।

ਮੋਗਾ ਦੇ ਇਸ ਪਲਾਂਟ ਚ 12,500 ਮੀਟਰਿਕ ਟਨ ਦੇ 16 ਕੰਟੇਨਰ ਬਣੇ ਹੋਏ, ਜਿੱਥੇ 4 ਸਾਲ ਤੋਂ ਵੀ ਜਿਆਦਾ ਸਮੇਂ ਤੱਕ ਕਣਕ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ। ਇਸ ਵਾਰ ਪਲਾਂਟ ਵਿੱਚ ਉਕ ਲੱਖ 20 ਹਜਾਰ ਟਨ ਦੀ ਸਮਰੱਥਾ ਹੈ। ਹਰ ਰੋਜ 1200 ਤੋਂ ਜਿਆਦਾ ਟਰਾਲੀਆਂ ਯਾਨੀ ਕਿ ਕਰੀਬ 9 ਹਜਾਰ ਟਨ ਦੀ ਰੋਜ਼ ਖਰੀਦ ਹੁੰਦੀ ਤੇ ਪਲਾਂਟ ਵਿੱਚ ਕੰਪਿਊਟਰ ਸਿਸਟਮ ਦੇ ਨਾਲ ਹੀ ਨਮੀ ਨਾਪੀ ਜਾਂਦੀ ਹੈ। ਤੁਸੀਂ ਉੱਪਰ ਅੱਪਲੋਡ ਵੀਡੀਓ ਦੀਆਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਟਰਾਲੀ ਸਿੱਧੀ ਲਿਫਟ ਤੇ ਲਗਾਕੇ ਹੇਠਾਂ ਚਲੀ ਜਾਂਦੀ ਹੈ, ਜਿੱਥੋਂ ਕਣਕ ਦੀ ਫਸਲ ਵੱਡੇ ਕੰਟੇਨਰਾਂ ਚ ਚਲੀ ਜਾਂਦੀ ਹੈ।

ਕਿਸਾਨ ਪਹਿਲਾਂ ਕਰਜੇ ਦੇ ਬੋਝ ਹੇਠਾਂ ਦੱਬੇ ਹੋਏ ਤੇ ਆਰਥਿਕ ਤੰਗੀ ਦੇ ਸ਼ਿਕਾਰ ਹੋ ਰਹੇ ਹਨ। ਇਸ ਵਿਚਾਲੇ ਮੋਗਾ ਦਾ ਇਹ ਪਲਾਂਟ ਕਿਸਾਨਾਂ ਨੂੰ ਰਾਹਤ ਦੇਣ ਚ ਕਾਮਯਾਬ ਹੋ ਰਿਹਾ।

SHOW MORE