HOME » Top Videos » Punjab
Share whatsapp

ਪਲਾਸਟਿਕ ਦੇ ਬਦਲ ਵੱਜੋਂ ਮੰਤਰੀ ਮਨਪ੍ਰੀਤ ਨੇ ਲਾਂਚ ਕੀਤਾ ਬਠਿੰਡੇ ਦਾ ਥੈਲਾ, ਦੇਖੋ ਵੀਡੀਓ

Punjab | 11:48 AM IST Oct 02, 2019

ਗਾਂਧੀ ਜਯੰਤੀ ਮੌਕੇ ਅੱਜ ਤੋਂ ਦੇਸ਼ ਭਰ ਵਿੱਚ ਪਲਾਸਟਿਕ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਤਹਿਤ ਪਲਾਸਟਿਕ ਮੁਕਤ ਭਾਰਤ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ। ਪੰਜਾਬ ਵਿੱਚ ਇਸ ਮੁਹਿੰਮ ਦਾ ਆਗਾਜ਼ ਹੋ ਗਿਆ। ਬਠਿੰਡਾ ਵਿੱਚ ਖੁਦ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ ਪਲਾਸਟਿਕ ਫਰੀ ਇੰਡੀਆ ਦਾ ਸੰਦੇਸ਼ ਦਿੱਤਾ। ਉਹਨਾਂ ਸੜਕ ਤੋਂ ਕੂੜਾ ਵੀ ਚੁੱਕਿਆ ਤੇ ਲੋਕਾਂ ਨੂੰ ਇਸ ਮੁਹਿੰਮ ਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਉਧਰ ਪੰਜਾਬ ਚ ਵੀ ਵੱਖੋ-ਵੱਖ ਥਾਂਈ ਪਲਾਸਟਿਕ ਫਰੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਲੰਧਰ, ਗੁਰਦਾਸਪੁਰ, ਬਠਿੰਡਾ, ਮੋਗਾ ਤੇ ਫਰੀਦਕੋਟ ਵਿੱਚ ਇਹ ਇਹ ਮੁਹਿੰਮ ਚੱਲ ਰਹੀ ਹੈ। ਮੋਗਾ ਵਿੱਚ ਗਾਂਧੀ ਜਯੰਤੀ ਤੇ ਪ੍ਰਸ਼ਾਸਨ ਵੱਲੋਂ ਸਿੰਗਲ ਯੂਜ਼ ਪਲਾਸਟਿਕ ਖਿਲਾਫ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੜਕਾਂ ਤੇ ਗਲੀਆਂ ਚ ਪਲਾਸਟਿਕ ਇਕੱਠਾ ਕੀਤਾ ਤੇ ਸ਼ਾਂਤੀ ਮਾਰਚ ਕੱਢਿਆ ਗਿਆ। ਉਧਰ ਜਲੰਧਰ 'ਚ ਵੀ ਗਾਂਧੀ ਜਯੰਤੀ ਮੌਕੇ ਫਿਟ ਇੰਡੀਆ ਪਲਾਨਿੰਗ ਪ੍ਰੋਗਰਾਮ ਤਹਿਤ ਸ਼ਹਿਰ ਨੂੰ ਸਾਫ਼ ਕੀਤਾ ਗਿਆ। ਸਕੂਲੀ ਬੱਚਿਆਂ ਤੇ ਸਟਾਫ ਮੈਂਬਰਾਂ ਨੇ ਸੜਕਾਂ ਤੋਂ ਕੂੜਾ ਚੁੱਕ ਕੇ ਸਮਾਜ ਨੂੰ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ। ਇਸੇ ਤਰ੍ਹਾ ਬਠਿੰਡਾ, ਫਰੀਦਕੋਟ ਤੇ ਗੁਰਦਾਸਪੁਰ ਚ ਵੀ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ।

SHOW MORE