HOME » Videos » Punjab
Share whatsapp

ਮਲੋਟ ਰੈਲੀ: ਪੀਐੱਮ ਨਰਿੰਦਰ ਮੋਦੀ ਨੇ ਇੰਜ ਬੁਲਾਈ ਫ਼ਤਿਹ, ਸੁਣੋ ਮੋਦੀ ਦੀ ‘ਪੁੱਠੀ-ਸਿੱਧੀ’ ਪੰਜਾਬੀ...

Punjab | 09:04 PM IST Jul 11, 2018

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੋਟ ਵਿਚ ‘ਕਿਸਾਨ ਕਲਿਆਣ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ। ਹਿੰਦੀ ਵਿਚ ਸੰਬੋਧਨ ਕਰਦੇ ਹੋਏ ਇਕਦਮ ਉਨ੍ਹਾਂ ਨੇ ਪੰਜਾਬੀ ਬੋਲਣੀ ਸ਼ੁਰੂ ਕਰ ਦਿੱਤੀ। ਮੋਦੀ ਦੀ ‘ਪੁੱਠੀ-ਸਿੱਧੀ’ ਪੰਜਾਬੀ ਸੁਣ ਕੇ ਪੰਡਾਲ ਵਿਚ ਬੈਠੇ ਲੋਕਾਂ ਨੇ ਖ਼ੂਬ ਮਜ਼ਾ ਲਿਆ। ਮੋਦੀ ਨੇ ਪੰਜਾਬੀ ਵਿਚ ਕਿਸਾਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਰਹੱਦ ਦੀ ਸੁਰੱਖਿਆ ਵੀ ਕੀਤੀ ਤੇ ਦੇਸ਼ ਲਈ ਅੰਨ ਵੀ ਪੈਦਾ ਕੀਤਾ।

ਦੁਨੀਆ ਦੇ ਹਰ ਖ਼ਿੱਤੇ ਵਿੱਚ ਪੰਜਾਬੀਆਂ ਨੇ ਆਪਣਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨ ਅੱਗੇ ਵੱਡੀ ਪੈਦਾਵਾਰ ਲਈ ਸਿਰ ਝਕਾਉਂਦੇ ਹਨ। ਪਰ ਕਿਸਾਨਾਂ ਦਾ ਰੋਸ ਹੈ ਕਿ ਕਿਸਾਨ ਮਸਲੇ ਗੱਲਾਂ ਨਾਲ ਹੱਲ ਨਹੀਂ ਹੋਣੇ। ਮੋਦੀ ਨੇ ਬਾਦਲ ਪਰਿਵਾਰ ਦੀਆਂ ਤਾਰੀਫ਼ਾਂ ਦੇ ਪੁਲ ਵੀ ਪੰਜਾਬੀ ਭਾਸ਼ਾ ਵਿਚ ਹੀ ਬੰਨ੍ਹੇ।

SHOW MORE