HOME » Videos » Punjab
Share whatsapp

ਕਿਸਾਨਾਂ ਨੇ ਮੋਦੀ ਦੀ ਮਲੋਟ ਰੈਲੀ ਨੂੰ ਦੱਸਿਆ ‘ਲਾੱਲੀਪਾਪ’

Punjab | 11:21 AM IST Jul 11, 2018

ਅਸ਼ਫਾਕ ਢੁੱਡੀ

ਜਿਲ੍ਹਾ ਮੁਕਤਸਰ ਦੇ ਹਲਕਾ ਮਲੋਟ ਵਿੱਚ ਫ਼ਸਲਾਂ ਉੱਤੇ 200 ਐਮਐਸਪੀ ਵਧਾਏ ਜਾਣ ਨੂੰ ਲੈ ਕੇ ਅਕਾਲੀ-ਭਾਜਪਾ ਪਾਰਟੀ ਵੱਲੋਂ ਕਿਸਾਨ ਕਲਿਆਣ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਚੇਚੇ ਤੌਰ ਤੇ ਪਹੁੰਚ ਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਸੰਬੋਧਿਤ ਕਰਨਗੇ।

ਜਦੋਂ ਇਸ ਰੈਲੀ ਬਾਰੇ ਕਿਸਾਨਾਂ, ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਰੈਲੀ ਬੱਸ ਇੱਕ ਲਾੱਲੀਪਾਪ ਦੀ ਤਰ੍ਹਾਂ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਡੀਜ਼ਲ ਦੀਆਂ ਕੀਮਤਾਂ ਵਿੱਚ 17-18 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ 2 ਰੁਪਏ ਐਮਐਸਪੀ ਦਾ ਵਾਧਾ ਕਰਕੇ ਕੇਂਦਰ ਸਰਕਾਰ ਕਹਿ ਰਹੀ ਕਿ ਉਨ੍ਹਾਂ ਨੇ ਕਿਸਾਨਾਂ ਦਾ ਭਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫ਼ਸਲ ਉੱਤੇ ਹਜਾਰਾਂ ਰੁਪਇਆਂ ਦਾ ਖਰਚਾ ਹੋ ਜਾਂਦਾ ਹੈ ਤੇ ਇਹ 2 ਰੁਪਏ ਉਨ੍ਹਾਂ ਲਈ ਭੀਖ ਦੇ ਬਰਾਬਰ ਹੈ ਜਿਸਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੈ ਤੇ ਇਸ ਲਈ ਹੀ ਕਿਸਾਨ ਆਤਮਹੱਤਿਆ ਕਰ ਰਹੇ ਹਨ ਤੇ ਉਹ ਇਸ ਰੈਲੀ ਨੂੰ ਕਿਸਾਨ ਕਲਿਆਣ ਰੈਲੀ ਨਹੀਂ ਕਹਿਣਗੇ।

 

SHOW MORE